1 ਫੀਸਦੀ ਤੋਂ ਉਪਰ ਵੋਟਰਾਂ ਨੇ ਚੁਣਿਆ ਨੋਟਾ ਦਾ ਬਦਲ

12/18/2017 11:37:49 AM

ਜਲੰਧਰ (ਅਮਿਤ)— ਇਸ ਵਾਰ ਦੀਆਂ ਨਗਰ ਨਿਗਮ ਦੀਆਂ ਚੋਣਾਂ ਲਈ ਨਗਰ ਨਿਗਮ ਜਲੰਧਰ ਅਤੇ ਜ਼ਿਲੇ ਦੀਆਂ ਮਿਊਂਸੀਪਲ ਕਮੇਟੀਆਂ ਭੋਗਪੁਰ ਅਤੇ ਗੋਰਾਇਆ ਦੇ ਨਾਲ-ਨਾਲ ਨਗਰ ਪੰਚਾਇਤ ਸ਼ਾਹਕੋਟ ਅਤੇ ਬਿਲਗਾ 'ਚ ਹੋਈ ਵੋਟਿੰਗ ਦੌਰਾਨ 1 ਫੀਸਦੀ ਤੋਂ ਉਪਰ ਵੋਟਰਾਂ ਨੇ ਨੋਟਾ ਦਾ ਬਦਲ ਚੁਣਿਆ। ਇਸ ਤਰ੍ਹਾਂ ਨਾਕਰਾਤਮਕ ਵੋਟਿੰਗ ਵੱਲ ਵੱਧ ਰਿਹਾ ਰੁਝਾਨ ਕਾਫੀ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਨੂੰ ਲੈ ਕੇ ਉਮੀਦਵਾਰਾਂ ਨੂੰ ਆਤਮ-ਚਿੰਤਨ ਕਰਨ ਦੀ ਜ਼ਰੂਰਤ ਹੈ। ਜੇਕਰ ਸਮਾਂ ਰਹਿੰਦਿਆਂ ਰਾਜਨੀਤਕ ਪਾਰਟੀਆਂ ਅਤੇ ਇਨ੍ਹਾਂ ਦੇ ਉਮੀਦਵਾਰਾਂ ਨੇ ਇਸ ਨੂੰ ਲੈ ਕੇ ਵਿਚਾਰ ਨਹੀਂ ਕੀਤਾ ਤਾਂ ਆਗਾਮੀ ਚੋਣਾਂ ਅੰਦਰ ਇਨ੍ਹਾਂ ਦੀਆਂ ਪਰੇਸ਼ਾਨੀਆਂ ਕਾਫੀ ਵੱਧ ਸਕਦੀਆਂ ਹਨ।
ਕਿਸ ਜਗ੍ਹਾ ਕਿੰਨੇ ਫੀਸਦੀ ਹੋਈ ਨੋਟਾ ਵੋਟਿੰਗ
ਜ਼ਿਲੇ ਦੀਆਂ ਮਿਊਂਸੀਪਲ ਕਮੇਟੀਆਂ ਭੋਗਪੁਰ ਅਤੇ ਗੋਰਾਇਆ ਦੇ ਨਾਲ-ਨਾਲ ਨਗਰ ਪੰਚਾਇਤ ਸ਼ਾਹਕੋਟ ਅਤੇ ਬਿਲਗਾ 'ਚ ਹੋਈ ਵੋਟਿੰਗ ਦੌਰਾਨ ਭੋਗਪੁਰ 'ਚ ਕੁੱਲ 7605 ਵੋਟਾਂ ਪਾਈਆਂ ਗਈਆਂ, ਜਿਨ੍ਹਾਂ ਵਿਚੋਂ 46 ਨੋਟਾ ਪਾਈਆਂ ਗਈਆਂ। ਇਸ ਤਰ੍ਹਾਂ ਕੁੱਲ ਪੋਲ ਹੋਈਆਂ ਵੋਟਾਂ ਦਾ 0.60 ਫੀਸਦੀ ਹਿਸਾ ਨੋਟਾ ਦੇ ਪੱਖ ਵਿਚ ਗਿਆ। ਇਸੇ ਤਰ੍ਹਾਂ ਬਿਲਗਾ ਵਿਚ 6050 ਵੋਟਾਂ ਪਾਈਆਂ ਗਈਆਂ ਜਿਸ ਵਿਚੋਂ 58 ਨੋਟਾ ਵੋਟਾਂ ਪਾਈਆਂ ਗਈਆਂ, ਜਿਸ ਵਿਚ ਕੁੱਲ ਪੋਲ ਹੋਈਆਂ ਵੋਟਾਂ ਦਾ 0.95 ਫੀਸਦੀ ਹਿੱਸਾ ਨੋਟਾ ਦੇ ਪੱਖ ਵਿਚ ਗਿਆ। ਗੋਰਾਇਆ 'ਚ ਕੁੱਲ 8285 ਵੋਟਾਂ ਪਾਈਆਂ ਗਈਆਂ, ਜਿਸ ਵਿਚੋਂ 67 ਨੋਟਾ ਵੋਟਾਂ ਪਾਈਆਂ ਗਈਆਂ। ਇਸ ਵਿਚ ਕੁੱਲ ਪੋਲ ਹੋਈਆਂ ਵੋਟਾਂ ਦਾ 0.80 ਫੀਸਦੀ ਹਿੱਸਾ ਨੋਟਾ ਦੇ ਪੱਖ ਵਿਚ ਗਿਆ। ਸ਼ਾਹਕੋਟ ਵਿਚ ਕੁੱਲ 7373 ਵੋਟਾਂ ਪਾਈਆਂ ਗਈਆਂ, ਜਿਸ ਵਿਚੋਂ 93 ਨੋਟਾ ਵੋਟਾਂ ਪਾਈਆਂ ਗਈਆਂ। ਜਿਸ ਵਿਚ ਕੁੱਲ ਪੋਲ ਹੋਈਆਂ ਵੋਟਾਂ ਦਾ 1.26 ਫੀਸਦੀ ਹਿਸਾ ਨੋਟਾ ਦੇ ਪੱਖ ਵਿਚ ਗਿਆ।
ਨਗਰ ਨਿਗਮ ਜਲੰਧਰ ਦੇ 80 ਵਾਰਡਾਂ ਨੋਟਾ ਦੀ ਵਰਤੋਂ
ਕੁੱਲ ਵੋਟ ਜੋ ਪੋਲ ਹੋਏ- 3 ਲੱਖ 27 ਹਜ਼ਾਰ 523,  ਨੋਟਾ ਵੋਟਾਂ- 3191
ਨੋਟਾ ਵੋਟ ਫੀਸਦੀ- 0.97 ਫੀਸਦੀ
ਵਾਰਡਾਂ ਦੇ ਹਿਸਾਬ ਨਾਲ ਸਥਿਤੀ
ਵਾਰਡ ਨੰਬਰ—1 ਤੋਂ 6 ਅਤੇ 57 ਤੋਂ 62 (ਸੈਗਮੇਂਟ ਨੰ. 34)
ਨੋਟਾ ਵੋਟ 561- ਕੁੱਲ ਪੋਲ ਹੋਏ 48173
ਵਾਰਡ ਨੰਬਰ— 53 ਤੋਂ 55 ਅਤੇ 63 ਤੋਂ 66 ਅਤੇ 69 (ਸੈਗਮੇਂਟ ਨੰ.35)
ਨੋਟਾ ਵੋਟ 511- ਕੁੱਲ ਪੋਲ ਹੋਏ 56434
ਵਾਰਡ ਨੰਬਰ— 7 ਤੋਂ 14 ਅਤੇ 16 ਤੋਂ 17 ਅਤੇ 56 (ਸੈਗਮੇਂਟ ਨੰ.36)
ਨੋਟਾ ਵੋਟ 493- ਕੁੱਲ ਪੋਲ ਹੋਏ 51259
ਵਾਰਡ ਨੰਬਰ—15,18 ਤੋਂ 20 ਅਤੇ 48 ਤੋਂ 52 ਅਤੇ 67 ਤੋਂ 68 (ਸੈਗਮੇਂਟ ਨੰ. 37)
ਨੋਟਾ ਵੋਟ 321- ਕੁੱਲ ਪੋਲ ਹੋਏ 40130
ਵਾਰਡ ਨੰਬਰ— 21 ਤੋਂ 31 (ਸੈਗਮੇਂਟ ਨੰ. 38)
ਨੋਟਾ ਵੋਟ 440- ਕੁੱਲ ਪੋਲ ਹੋਏ 38268
ਵਾਰਡ ਨੰਬਰ —32 ਤੋਂ 42 (ਸੈਗਮੇਂਟ ਨੰ.39), ਨੋਟਾ ਵੋਟ 443- ਕੁੱਲ ਪੋਲ ਹੋਏ 47633
ਵਾਰਡ ਨੰਬਰ— 43 ਤੋਂ 47 ਅਤੇ 72 ਤੋਂ 78 (ਸੈਗਮੇਂਟ ਨੰ.40), ਨੋਟਾ ਵੋਟ 422- ਕੁੱਲ ਪੋਲ ਹੋਏ 45626


Related News