ਨਗਰ ਨਿਗਮ ਚੋਣਾਂ: ਕਾਂਗਰਸ ਨੇ ਵਾਰਡ ਨੰਬਰ 32 ਦਾ ਉਮੀਦਵਾਰ ਬਦਲਿਆ
Wednesday, Dec 06, 2017 - 06:57 PM (IST)

ਜਲੰਧਰ(ਚੋਪੜਾ)— ਸ਼ਹਿਰ ਦੀਆਂ ਨਗਰ-ਨਿਗਮ ਚੋਣਾਂ ਨੂੰ ਲੈ ਕੇ ਟਿਕਟ ਦੇ ਸਬੰਧ 'ਚ ਬਿਲਕੁਲ ਆਖਰੀ ਸਮੇਂ ਫੈਸਲਾ ਲੈਂਦੇ ਕਾਂਗਰਸ ਨੇ ਵਾਰਡ ਨੰਬਰ 32 ਤੋਂ ਉਮੀਦਵਾਰ ਐਲਾਨ ਕੀਤੇ ਗਏ ਸਾਬਕਾ ਕੌਂਸਲਰ ਵਿਪਨ ਕੁਮਾਰ ਦੀ ਟਿਕਟ ਕੱਟ ਦਿੱਤੀ ਹੈ। ਹੁਣ ਇਹ ਟਿਕਟ ਸਾਬਕਾ ਕੌਂਸਲਰ ਸ. ਸਵਰਣ ਸਿੰਘ ਦੇ ਬੇਟੇ ਸੁੱਚਾ ਸਿੰਘ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧਤ ਪਾਰਟੀ ਵੱਲੋਂ ਬਕਾਇਦਾ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।
ਬਸਪਾ ਦੇ ਸਾਬਕਾ ਨੇਤਾ ਅਤੇ ਆਜ਼ਾਦ ਤੌਰ 'ਤੇ ਆਬਾਦਪੁਰਾ ਨਾਲ ਸਬੰਧਤ ਵਾਰਡ ਤੋਂ ਜੇਤੂ ਰਹੇ ਵਿਪਨ ਕੁਮਾਰ ਨੇ ਇਸੇ ਸਾਲ ਹੋਈ ਵਿਧਾਨ ਸਭਾ ਚੋਣ ਦੌਰਾਨ ਹਲਕਾ ਜਲੰਧਰ ਪੱਛਮੀ ਕਾਂਗਰਸ ਉਮੀਦਵਾਰ ਅਤੇ ਹੁਣ ਐੱਮ. ਐੱਲ. ਏ. ਸੁਨੀਲ ਰਿੰਕੂ ਨੂੰ ਸਮਰਥਨ ਦੇਣ ਦਾ ਐਲਾਨ ਕਰਦੇ ਕਾਂਗਰਸ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ।