ਅੱਜ ਕਿਸੇ ਨੇ ਨਾ ਭਰਿਆ ਤਾਂ ਛੋਟੇ-ਛੋਟੇ ਹਿੱਸਿਆਂ ''ਚ ਵੰਡਿਆ ਜਾਵੇਗਾ

06/08/2017 3:54:52 AM

ਜਲੰਧਰ(ਖੁਰਾਣਾ)-ਕੇਂਦਰ ਸਰਕਾਰ ਦੀ ਅਮਰੂਤ ਯੋਜਨਾ ਦੇ ਅਧੀਨ ਜਲੰਧਰ ਨਗਰ ਨਿਗਮ ਨੇ 84 ਕਰੋੜ ਦਾ ਇਕ ਟੈਂਡਰ ਲਾਇਆ ਸੀ, ਜਿਸ ਅਧੀਨ ਸ਼ਹਿਰ ਵਿਚ 100 ਕਿਲੋਮੀਟਰ ਨਵੀਂ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਪਾਈ ਜਾਣੀ ਸੀ ਤੇ 50 ਕਿਲੋਮੀਟਰ ਪੁਰਾਣੀਆਂ ਪਾਈਪਾਂ ਨੂੰ ਬਦਲਿਆ ਜਾਣਾ ਸੀ। ਪਿਛਲੀ ਵਾਰ ਕਿਸੇ ਠੇਕੇਦਾਰ ਨੇ ਇੰਨਾ ਵੱਡਾ ਟੈਂਡਰ ਨਹੀਂ ਭਰਿਆ ਸੀ, ਜਿਸ ਨੂੰ ਨਿਗਮ ਨੇ ਦੁਬਾਰਾ ਲਗਾਇਆ ਸੀ ਤੇ ਕੱਲ ਇਹ ਟੈਂਡਰ ਫਿਰ ਖੁੱਲ੍ਹਣ ਜਾ ਰਿਹਾ ਹੈ ਪਰ ਨਿਗਮ ਅਧਿਕਾਰੀਆਂ ਨੂੰ ਡਰ ਹੈ ਕਿ ਇਸ ਵਾਰ ਵੀ ਕੋਈ 84 ਕਰੋੜ ਦੇ ਇਕ ਟੈਂਡਰ ਨੂੰ ਲੈਣ ਵਿਚ ਦਿਲਚਸਪੀ ਨਹੀਂ ਵਿਖਾਵੇਗਾ। ਇਸ ਦੇ ਮੱਦੇਨਜ਼ਰ ਨਿਗਮ ਅਧਿਕਾਰੀਆਂ ਦੀ ਇਕ ਬੈਠਕ ਅੱਜ ਚੰਡੀਗੜ੍ਹ ਵਿਚ ਲੋਕਲ ਬਾਡੀਜ਼ ਦੇ ਅਧਿਕਾਰੀਆਂ ਨਾਲ ਹੋਈ, ਜਿਸ ਵਿਚ ਫੈਸਲਾ ਹੋਇਆ ਕਿ ਜੇਕਰ ਕਲ ਕਿਸੇ ਠੇਕੇਦਾਰ ਨੇ ਇਹ ਟੈਂਡਰ ਨਹੀਂ ਭਰਿਆ ਤਾਂ ਅਗਲੀ ਵਾਰ ਇਸ ਟੈਂਡਰ ਨੂੰ ਛੋਟੇ-ਛੋਟੇ ਹਿੱਸਿਆਂ ਵਿਚ ਵੰਡ ਕੇ ਲਾਇਆ ਜਾਵੇਗਾ।


Related News