ਨਗਰ ਨਿਗਮ ਦੀ ਹੈਲਥ ਬ੍ਰਾਂਚ ਨੇ ਕੀਤੀ ਗੈਰ ਕਾਨੂੰਨੀ ਰੂਪ ਨਾਲ ਚਲ ਰਹੇ ਸਲਾਟਰ ਹਾਊਸ 'ਤੇ ਰੇਡ

Thursday, Feb 15, 2018 - 02:55 PM (IST)

ਪਟਿਆਲਾ (ਬਲਜਿੰਦਰ) — ਨਗਰ ਨਿਗਮ ਪਟਿਆਲਾ ਦੀ ਟੀਮ ਨੇ ਸ਼ਹਿਰ 'ਚ ਗੈਰ-ਕਾਨੂੰਨੀ ਰੂਪ ਨਾਲ ਚਲ ਰਹੇ ਸਲਾਟਰ ਹਾਊਸ ਦੀ ਚੈਕਿੰਗ ਕੀਤੀ।
ਟੀਮ ਦੀ ਅਗਵਾਈ ਸੈਨੇਟਰੀ ਇੰਸਪੈਕਟਰ ਜਗਤਾਰ ਸਿੰਘ ਤੇ ਸੰਜੀਵ ਕੁਮਾਰ ਕਰ ਨੇ ਕੀਤੀ। ਦੋਨਾਂ ਨੇ ਜੈ ਜਵਾਨ ਕਾਲੋਨੀ ਬਡੂੰਗਰ 'ਚ ਸੈਨਿਕ ਚਿਕਨ ਸੈਂਟਰ ਵਲੋਂ ਗੈਰ-ਕਾਨੂੰਨੀ ਸਲਾਟ੍ਰਿੰਗ ਕਰਨ 'ਤੇ ਉਸ ਦਾ ਮੌਕੇ 'ਤੇ ਮਾਲ ਜ਼ਬਤ ਕਰਕੇ ਸਾੜ ਦਿੱਤਾ।
ਇਸ ਦੇ ਨਾਲ ਹੀ ਉਸ ਦਾ ਚਲਾਨ ਕੱਟਿਆ ਗਿਆ। ਇਸ ਤੋਂ ਬਾਅਦ ਦੁਕਾਨਦਾਰ ਨੂੰ ਗੈਰ-ਕਾਨੂੰਨੀ ਰੂਪ ਨਾਲ ਸਲਾਟ੍ਰਿੰਗ ਨਾ ਕਰਨ ਦੀ ਹਿਦਾਇਤ ਵੀ ਜਾਰੀ ਕੀਤੀ ਗਈ। ਨਿਗਮ ਦੀ ਟੀਮ ਨੇ ਇਸ ਤੋਂ ਅੱਗੇ ਵੀ ਕਈ ਬਜ਼ਾਰਾਂ 'ਚ ਦੁਕਾਨਾਂ ਦੀ ਚੈਕਿੰਗ ਕੀਤੀ। ਮੌਕੇ 'ਤੇ ਗਈ ਟੀਮ ਦਾ ਕਹਿਣਾ ਸੀ ਕਿ ਮੇਅਰ ਸੰਜੀਵ ਸ਼ਰਮਾ ਬਿੱਟੂ ਤੇ ਕਮਿਸ਼ਨਰ ਜੀ. ਐੱਸ. ਖਹਿਰਾ ਦੇ ਨਿਰਦੇਸ਼ਾਂ 'ਤੇ ਇਹ ਚੈਕਿੰਗ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਉਹ ਕਿਸੇ ਨੂੰ ਵੀ ਸ਼ਹਿਰ 'ਚ ਗੈਰ-ਕਾਨੂੰਨੀ ਰੂਪ ਨਾਲ ਸਲਾਟ੍ਰਿੰਗ ਕਰਨ ਦੀ ਇਜਾਜ਼ਤ ਨਹੀਂ ਦੇਣਗੇ।


Related News