ਡੇਂਗੂ ਦਾ ਲਾਰਵਾ ਮਿਲਣ ''ਤੇ ਨਗਰ ਨਿਗਮ ਕਰਮਚਾਰੀਆਂ ਨੇ ਕੱਟੇ ਚਲਾਨ
Sunday, Sep 17, 2017 - 07:08 AM (IST)

ਫਗਵਾੜਾ, (ਮਹਿਤਾ)- ਡਾ. ਦਵਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਫਗਵਾੜਾ ਦੀ ਸੁਚੱਜੀ ਅਗਵਾਈ ਹੇਠ ਲੋਕਾਂ ਨੂੰ ਡੇਂਗੂ ਅਤੇ ਸਵਾਈਨ ਫਲੂ ਵਰਗੀਆਂ ਨਾਮੁਰਾਦ ਬੀਮਾਰੀਆਂ ਨੂੰ ਜਾਗਰੂਕ ਕਰਨ ਦੇ ਮਨੋਰਥ ਸਦਕਾ ਸਿਵਲ ਹਸਪਤਾਲ ਫਗਵਾੜਾ ਵਿਖੇ ਡਾ. ਰਜਿੰਦਰ ਵੱਲੋਂ ਡੇਂਗੂ ਤੇ ਸਵਾਈਨ ਫਲੂ ਦੇ ਲੱਛਣ, ਬਚਾਅ ਤੇ ਇਲਾਜ ਸਬੰਧੀ ਜਾਣਕਾਰੀ ਦਿੱਤੀ ।ਆਪਣੇ ਸੰਬੋਧਨ 'ਚ ਸ਼ਸ਼ੀ ਬਾਲਾ ਡਿਪਟੀ ਮਾਸ ਮਿਡੀਆ ਐਜੂਕੇਸ਼ਨ ਇਨਫਾਰਮੇਸ਼ਨ ਅਫਸਰ ਨੇ ਆਖਿਆ ਕਿ ਇਸ ਬੁਖਾਰ ਤੋਂ ਬਚਣ ਲਈ ਸਾਨੂੰ ਕੂਲਰਾਂ ਦਾ ਪਾਣੀ ਹਫਤੇ 'ਚ ਇਕ ਦਿਨ ਜ਼ਰੂਰ ਸਾਫ ਕਰਨਾ ਚਾਹੀਦਾ ਹੈ । ਇਸ ਮੌਕੇ ਲਾਰਵਾ ਟੀਮ ਵੱਲੋਂ ਕੁਝ ਇਲਾਕਿਆਂ ਦਾ ਦੌਰਾ ਕਰਕੇ ਖੜ੍ਹੇ ਪਾਣੀ 'ਤੇ ਦਵਾਈਆਂ ਦਾ ਛਿੜਕਾਅ ਵੀ ਕੀਤਾ ਗਿਆ। ਡੇਂਗੂ ਦਾ ਲਾਰਵਾ ਘਰਾਂ 'ਚੋਂ ਮਿਲਣ 'ਤੇ ਨਗਰ ਨਿਗਮ ਕਰਮਚਾਰੀ ਰਾਜੇਸ਼ ਸਾਹਨੀ ਵੱਲੋਂ ਚਲਾਨ ਵੀ ਕੱਟੇ ਗਏ । ਇਸ ਮੌਕੇ ਡਾ. ਅਨੁਪਮ ਗੋਇਲ, ਹੈਲਥ ਇੰਸਪੈਕਟਰ ਬਲਿਹਾਰ ਚੰਦ, ਬਲਵੀਰ ਸਿੰਘ, ਬਲਵਿੰਦਰ ਕੁਮਾਰ, ਰਾਜ ਕੁਮਾਰ ਤੇ ਤੀਰਥ ਰਾਮ ਆਦਿ ਮੌਜੂਦ ਸਨ ।