ਦਿਲਕੁਸ਼ਾ ਮਾਰਕੀਟ ’ਚ ਲੱਗਾ ਨਿਗਮ ਦਾ ਕੈਂਪ; 147 ਲਾਇਸੈਂਸ ਬਣੇ, ਵਪਾਰੀਆਂ ਨੇ 2.27 ਲੱਖ ਕਰਵਾਏ ਜਮ੍ਹਾਂ
Thursday, Dec 05, 2024 - 09:09 AM (IST)
ਜਲੰਧਰ (ਖੁਰਾਣਾ) : ਦਿਲਕੁਸ਼ਾ ਮਾਰਕੀਟ ਵਿਚ ਅੱਜ ਰਿਸ਼ੂ ਵਰਮਾ ਅਤੇ ਸੰਜੀਵ ਪੁਰੀ ਆਦਿ ਦੇ ਸਹਿਯੋਗ ਨਾਲ ਨਿਗਮ ਅਧਿਕਾਰੀਆਂ ਵੱਲੋਂ ਇਕ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ 147 ਦੁਕਾਨਦਾਰਾਂ ਨੇ ਨਿਗਮ ਤੋਂ ਟ੍ਰੇਡ ਲਾਇਸੈਂਸ ਬਣਵਾਏ ਅਤੇ ਨਿਗਮ ਖਜ਼ਾਨੇ ਵਿਚ 2.27 ਲੱਖ ਰੁਪਏ ਜਮ੍ਹਾ ਕਰਵਾਏ।
ਨਿਗਮ ਵੱਲੋਂ ਟੈਕਸ ਕੁਲੈਕਸ਼ਨ ਦਾ ਕੰਮ ਜੁਆਇੰਟ ਕਮਿਸ਼ਨਰ ਡਾ. ਸੁਮਨਦੀਪ ਕੌਰ ਅਤੇ ਸੁਪਰਿੰਟੈਂਡੈਂਟ ਮਮਤਾ ਸੇਠ ਦੀ ਦੇਖ-ਰੇਖ ਵਿਚ ਹੋਇਆ, ਜਿਨ੍ਹਾਂ ਨੇ ਦੱਸਿਆ ਕਿ ਨਿਗਮ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਅਜਿਹੇ ਹੀ ਕੈਂਪ ਸ਼ਹਿਰ ਵਿਚ ਥਾਂ-ਥਾਂ ਲਗਾਏ ਜਾਣਗੇ। ਜੋ ਵਪਾਰੀ ਲਾਇਸੈਂਸ ਨਹੀਂ ਬਣਵਾਉਣਗੇ, ਉਨ੍ਹਾਂ ’ਤੇ ਐਕਸ਼ਨ ਹੋਵੇਗਾ। ਇਸ ਦੌਰਾਨ ਨਿਗਮ ਵੱਲੋਂ ਕੁਲਵਿੰਦਰ ਸਿੰਘ ਨਾਗਰਾ, ਵਿਜੇ ਕੁਮਾਰ, ਸੋਨੂੰ ਸੋਂਧੀ, ਦੀਪਕ, ਗੋਵਿੰਦ ਰਾਏ, ਕਰਮਬੀਰ ਅਤੇ ਗਗਨਪ੍ਰੀਤ ਕੌਰ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8