ਤਪਦੀ ਗਰਮੀ ''ਚ ਪਾਣੀ ਨੂੰ ਤਰਸੇ ਬਠਿੰਡਾ ਦੇ ਲੋਕ (ਵੀਡੀਓ)

Saturday, Jun 09, 2018 - 05:48 PM (IST)

ਬਠਿੰਡਾ (ਅਮਿਤ ਸ਼ਰਮਾ) — ਬਠਿੰਡਾ 'ਚ ਪੈ ਰਹੀ ਭਿਆਨਕ ਗਰਮੀ 'ਚ ਲੋਕਾਂ ਨੂੰ ਪਾਣੀ ਨਾ ਮਿਲਣ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਸੰਤ ਵਿਹਾਰ ਇਲਾਕੇ ਦੇ ਨਾਲ ਲਗਦੇ ਦਰਜਨਾਂ ਮੁੱਹਲਿਆਂ 'ਚ ਕੁਝ ਦਿਨਾਂ ਤੋਂ ਪਾਣੀ ਦੀ ਮੁਸ਼ਕਲ ਵੱਧ ਗਈ ਹੈ। ਪਾਣੀ ਵਾਲੀ ਪਾਈਪ ਟੁੱਟੀ ਹੋਣ ਕਾਰਨ ਬੀਤੇ 15 ਦਿਨਾਂ ਤੋਂ ਮੁਹੱਲਾਵਾਸੀ ਇਸ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਨ, ਜਿਸ ਦੀ ਮੁਰੰਮਤ ਅਜੇ ਤਕ ਨਹੀਂ ਕੀਤੀ ਗਈ। ਮਜਬੂਰਨ ਲੋਕਾਂ ਨੂੰ ਪਾਣੀ ਖਰੀਦਣਾ ਪੈ ਰਿਹਾ ਹੈ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇਸ ਮੁਸ਼ਕਲ ਸਬੰਧੀ ਕਈ ਵਾਰ ਨਗਰ ਨਿਗਮ ਨੂੰ ਵੀ ਸੂਚਿਤ ਕੀਤਾ ਪਰ ਅਜੇ ਤਕ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਗਈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਤੇ ਪੀਣ ਦੇ ਪਾਣੀ ਦੀ ਸਪਲਾਈ ਪੂਰੀ ਦਿੱਤੀ ਜਾਵੇ।


Related News