ਨਗਰ ਨਿਗਮ ਅਬੋਹਰ ਤੋਂ ਨਤੀਜੇ ਆਉਣੇ ਸ਼ੁਰੂ, ਭਾਜਪਾ 3 ਵਾਰਡਾ ''ਤੇ ਜਿੱਤੇ
Friday, May 29, 2026 - 11:35 AM (IST)
ਅਬੋਹਰ : ਨਗਰ ਕੌਂਸਲ, ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਦੀ ਨਤੀਜਿਆਂ ਲਈ ਗਿਣਤੀ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੈ। ਇਸ ਦਰਮਿਆਨ ਅਬੋਹਰ ਨਗਰ ਨਿਗਮ ਦੇ 50 ਵਾਰਡਾਂ ਦੇ ਨਤੀਜਿਆਂ ਵਿਚੋਂ ਫਿਲਹਾਲ 4 ਵਾਰਡਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਨਤੀਜਿਆਂ ਮਤੁਾਬਕ 3 ਵਾਰਡਾਂ ਉਪਰ ਭਾਜਪਾ ਜੇਤੂ ਰਹੀ ਹੈ ਜਦਕਿ 1 ਵਾਰਡ ਉਪਰ ਸੱਤਾਧਾਰੀ ਪਾਰਟੀ ਦਾ ਉਮੀਦਵਾਰ ਜਿੱਤਿਆ ਹੈ। ਬਾਕੀ ਵਾਰਡਾਂ ਦੇ ਨਤੀਜਿਆਂ ਦਾ ਇੰਤਜ਼ਾਰ ਹੈ ਅਤੇ ਗਿਣਤੀ ਜਾਰੀ ਹੈ।
