ਨਗਰ ਕੌਂਸਲ ''ਤੇ ਲਾਏ ਵਿਕਾਸ ਕਾਰਜਾਂ ''ਚ ਪੱਖਪਾਤ ਕਰਨ ਦੇ ਦੋਸ਼
Saturday, Dec 09, 2017 - 06:36 AM (IST)
ਲਹਿਰਾਗਾਗਾ(ਲੱਕੀ)- ਵਾਰਡ ਨੰ. 9 ਦੇ ਐੱਮ.ਸੀ. ਸਤਪਾਲ ਪਾਲੀ, ਵਾਰਡ ਨੰ. 8 ਦੇ ਐੱਮ.ਸੀ. ਸੱਤਪਾਲ ਸਿੰਘ, ਵਾਰਡ ਨੰ. 15 ਦੇ ਐੱਮ.ਸੀ. ਬਲਵੰਤ ਸਿੰਘ ਨੇ ਨਗਰ ਕੌਂਸਲ 'ਤੇ ਉਨ੍ਹਾਂ ਦੇ ਵਾਰਡਾਂ 'ਚ ਵਿਕਾਸ ਕਾਰਜ ਨਾ ਕਰਵਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਕਰੀਬ 6 ਮਹੀਨੇ ਪਹਿਲਾਂ ਸਾਡੇ ਵਾਰਡਾਂ ਦੀਆਂ ਗਲੀਆਂ ਪੁੱਟ ਦਿੱਤੀਆਂ ਗਈਆਂ ਸਨ, ਜਿਨ੍ਹਾਂ ਨੂੰ ਮੁੜ ਕੇ ਨਹੀਂ ਬਣਾਇਆ ਗਿਆ। ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਅਤੇ ਕਾਰਜ ਸਾਧਕ ਅਫਸਰ ਨੂੰ ਕਿਹਾ ਜਾਂਦਾ ਹੈ ਤਾਂ ਉਨ੍ਹਾਂ ਵੱਲੋਂ ਜਵਾਬ ਦਿੱਤਾ ਜਾਂਦਾ ਹੈ ਕਿ ਇਸ ਦਾ ਐਸਟੀਮੇਟ ਬਣਾ ਦਿੱਤਾ ਗਿਆ ਹੈ ਅਤੇ ਜਲਦੀ ਹੀ ਟੈਂਡਰ ਲਾ ਦਿੱਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਗਲੀਆਂ, ਸੜਕਾਂ ਅਤੇ ਨਾਲੀਆਂ ਦਾ ਟੈਂਡਰ ਲਵਾ ਕੇ ਕੰਮ ਚਾਲੂ ਨਾ ਕਰਵਾਇਆ ਗਿਆ ਤਾਂ ਉਹ 15 ਦਸੰਬਰ ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ 'ਤੇ ਬੈਠਣਗੇ। ਓਧਰ, ਇਸ ਸਬੰਧੀ ਨਗਰ ਕੌਂਸਲ ਦੀ ਪ੍ਰਧਾਨ ਰਵੀਨਾ ਗਰਗ ਨੇ ਦੱਸਿਆ ਕਿ ਸ਼ਹਿਰ ਦੇ ਕਿਸੇ ਐੱਮ.ਸੀ. ਜਾਂ ਵਾਰਡ ਵਾਸੀਆਂ ਨਾਲ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਕੀਤਾ ਜਾ ਰਿਹਾ। ਉਕਤ ਵਾਰਡਾਂ ਦੇ ਟੈਂਡਰ ਲੱਗੇ ਹੋਏ ਹਨ । ਫੰਡਜ਼ ਦੀ ਘਾਟ ਹੈ। ਫੰਡ ਆਉਣ 'ਤੇ ਵਿਕਾਸ ਕਾਰਜ ਤੁਰੰਤ ਕੰਮ ਚਾਲੂ ਕਰ ਦਿੱਤੇ ਜਾਣਗੇ।
