ਹਾਈ ਕੋਰਟ ਨੇ ਨਗਰ ਕੌਂਸਲ ਨੂੰ ਅਨਾਜ ਮੰਡੀ ''ਚ ਸਬਜ਼ੀ ਮੰਡੀ ਨਜ਼ਦੀਕ ਕੂੜਾ ਨਾ ਸੁੱਟਣ ਦੇ ਦਿੱਤੇ ਨਿਰਦੇਸ਼

Thursday, Oct 26, 2017 - 02:02 AM (IST)

ਹਾਈ ਕੋਰਟ ਨੇ ਨਗਰ ਕੌਂਸਲ ਨੂੰ ਅਨਾਜ ਮੰਡੀ ''ਚ ਸਬਜ਼ੀ ਮੰਡੀ ਨਜ਼ਦੀਕ ਕੂੜਾ ਨਾ ਸੁੱਟਣ ਦੇ ਦਿੱਤੇ ਨਿਰਦੇਸ਼

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)–ਮਾਣਯੋਗ ਹਾਈ ਕੋਰਟ ਨੇ ਨਗਰ ਕੌਂਸਲ ਬਰਨਾਲਾ ਨੂੰ 10 ਦਿਨਾਂ ਦੇ ਅੰਦਰ-ਅੰਦਰ ਅਨਾਜ ਮੰਡੀ 'ਚ ਸਬਜ਼ੀ ਮੰਡੀ ਦੇ ਨਜ਼ਦੀਕ ਕੂੜਾ ਸੁੱਟਣਾ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਹਾਈ ਕੋਰਟ ਦੇ ਇਸ ਫੈਸਲੇ ਨਾਲ ਸ਼ਹਿਰ ਵਾਸੀਆਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਖਾਸ ਕਰ ਕੇ ਸਬਜ਼ੀ ਮੰਡੀ ਐਸੋਸੀਏਸ਼ਨ ਦੇ ਆਗੂਆਂ ਦੀ ਖੁਸ਼ੀ ਦਾ ਟਿਕਾਣਾ ਹੀ ਨਹੀਂ ਸੀ। ਜਗ ਬਾਣੀ ਵੱਲੋਂ 15 ਅਕਤੂਬਰ ਨੂੰ ਪ੍ਰਕਾਸ਼ਿਤ ਹੋਈ ਖ਼ਬਰ ਕਿ 'ਸਬਜ਼ੀ ਮੰਡੀ 'ਚ ਸੁੱਟੇ ਜਾ ਰਹੇ ਕੂੜੇ ਦਾ ਮੁੱਦਾ ਪੁੱਜਾ ਹਾਈ ਕੋਰਟ' ਸਿਰਲੇਖ ਹੇਠ ਛਪੀ ਖਬਰ ਰਾਹੀਂ ਮੁੱਦਾ ਜ਼ੋਰ-ਸ਼ੋਰ ਨਾਲ ਉਠਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਚੰਨਣਵਾਲ ਦੇ ਸਰਪੰਚ ਗੁਰਜੰਟ ਸਿੰਘ ਤੇ ਸਾਬਕਾ ਸਰਪੰਚ ਹਰਬੰਸ ਸਿੰਘ ਨੇ ਹਾਈ ਕੋਰਟ 'ਚ ਰਿੱਟ ਪਾਈ ਸੀ ਕਿ ਨਗਰ ਕੌਂਸਲ ਵੱਲੋਂ ਜੋ ਸਬਜ਼ੀ ਮੰਡੀ ਨਜ਼ਦੀਕ ਕੂੜਾ ਸੁੱÎਟਿਆ ਜਾ ਰਿਹਾ ਹੈ ਸਬੰਧੀ ਨਗਰ ਕੌਂਸਲ ਨੂੰ ਨਿਰਦੇਸ਼ ਦਿੱਤੇ ਜਾਣ ਕਿ ਉਹ ਇਥੇ ਕੂੜਾ ਸੁੱਟਣਾ ਬੰਦ ਕਰੇ। ਹਾਈ ਕੋਰਟ ਨੇ ਇਸ ਰਿੱਟ 'ਤੇ ਈ. ਓ. ਬਰਨਾਲਾ ਨੂੰ 20 ਦਿਨਾਂ ਦੇ ਅੰਦਰ-ਅੰਦਰ ਹਾਈ ਕੋਰਟ 'ਚ ਪੇਸ਼ ਹੋਣ ਲਈ ਕਿਹਾ ਸੀ। ਅੱਜ ਈ. ਓ. ਪਰਵਿੰਦਰ ਸਿੰਘ ਭੱਟੀ ਹਾਈ ਕੋਰਟ 'ਚ ਪੇਸ਼ ਹੋਏ। 
ਅੱਜ ਤੇ 10 ਦਿਨ ਬਾਅਦ ਫੋਟੋਆਂ ਖਿੱਚ ਕੇ ਕੀਤੀਆਂ ਜਾਣ ਹਾਈ ਕੋਰਟ 'ਚ ਪੇਸ਼ : ਹਾਈ ਕੋਰਟ 'ਚ ਰਿੱਟ ਦਾਖਲ ਕਰਨ ਵਾਲੇ ਸਰਪੰਚ ਗੁਰਜੰਟ ਸਿੰਘ ਤੇ ਸਾਬਕਾ ਸਰਪੰਚ ਹਰਬੰਸ ਸਿੰਘ ਨੇ ਦੱਸਿਆ ਕਿ ਕਿ ਈ. ਓ. ਬਰਨਾਲਾ ਨੂੰ ਮਾਣਯੋਗ ਹਾਈ ਕੋਰਟ ਨੇ ਨਿਰਦੇਸ਼ ਦਿੱਤੇ ਹਨ ਕਿ ਅੱਜ ਦੀਆਂ ਫੋਟੋਆਂ ਅਤੇ 10 ਦਿਨ ਬਾਅਦ ਦੀਆਂ ਫੋਟੋਆਂ ਅਦਾਲਤ 'ਚ ਪੇਸ਼ ਕੀਤੀਆਂ ਜਾਣ ਤਾਂ ਕਿ ਇਹ ਯਕੀਨੀ ਬਣ ਸਕੇ ਕਿ ਨਗਰ ਕੌਂਸਲ ਨੇ ਉਥੇ ਕੂੜਾ ਸੁੱਟਣਾ ਬੰਦ ਕਰ ਦਿੱਤਾ ਹੈ। ਹਾਈ ਕੋਰਟ ਦੇ ਨਿਰਦੇਸ਼ਾਂ ਦਾ ਕਰਾਂਗੇ ਪਾਲਣ  : ਨਗਰ ਕੌਂਸਲ ਦੇ ਈ. ਓ. ਪਰਵਿੰਦਰ ਸਿੰਘ ਭੱਟੀ ਨੇ ਕਿਹਾ ਕਿ ਹਰ ਹਾਲਤ 'ਚ ਮਾਣਯੋਗ ਹਾਈ ਕੋਰਟ ਦੇ ਨਿਰਦੇਸ਼ਾਂ ਦਾ ਪਾਲਣ ਕੀਤਾ ਜਾਵੇਗਾ ਅਤੇ ਨਗਰ ਕੌਂਸਲ ਵੱਲੋਂ ਕੂੜਾ ਸੁੱਟਣ ਲਈ ਨਵੀਂ ਜਗ੍ਹਾ ਜਲਦੀ ਹੀ ਲੱਭ ਲਈ ਜਾਵੇਗੀ। ਜਦੋਂ ਇਸ ਸਬੰਧ 'ਚ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਾਈ ਕੋਰਟ ਦੇ ਨਿਰਦੇਸ਼ਾਂ ਦੀ ਹਰ ਹਾਲਤ 'ਚ ਪਾਲਣਾ ਕੀਤੀ ਜਾਵੇਗੀ। 


Related News