ਸ਼ਹਿਰ ਦੀਆਂ ਦੋ ਪ੍ਰਮੁੱਖ ਇਮਾਰਤਾਂ ਨੂੰ ਨਿਗਮ ਨੇ ਕੀਤਾ ਸੀਲ

02/20/2020 8:35:03 PM

ਮੋਗਾ,(ਸੰਜੀਵ)-ਨਗਰ ਨਿਗਮ ਵਲੋਂ ਵੀਰਵਾਰ ਨੂੰ ਦੋ ਦੁਕਾਨਾਂ ਬਿਨਾਂ ਨਕਸ਼ੇ ਦੇ ਬਣਾਏ ਜਾਣ 'ਤੇ ਉਨ੍ਹਾਂ ਨੂੰ ਸੀਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਜ-ਕੱਲ ਮੋਗਾ 'ਚ ਆਏ ਦਿਨ ਨਗਰ ਨਿਗਮ ਦੇ ਅਧਿਕਾਰੀਆਂ ਦੀ ਸਾਂਢ-ਗਾਂਠ ਨਾਲ ਬਣਾਈ ਜਾ ਰਹੀ ਬਿਲਡਿੰਗਾਂ ਦੇ ਚਰਚੇ ਆਮ ਹੋ ਰਹੇ ਹਨ, ਜਦੋਂ ਇਨ੍ਹਾਂ ਦੀਆਂ ਸ਼ਿਕਾਇਤਾਂ ਉੱਚ ਅਧਿਕਾਰੀਆਂ ਨੂੰ ਹੁੰਦੀਆਂ ਹਨ ਤਾਂ ਇਸ ਉੱਤੇ ਕਾਰਵਾਈ ਕਰ ਕੇ ਸ਼ਿਕਾਇਤਕਰਤਾ ਦੀਆਂ ਅੱਖਾਂ ਪੋਛੀਆਂ ਜਾਂਦੀਆਂ ਹਨ। ਇਸ ਤਰ੍ਹਾਂ ਦੀਆਂ ਦੋ ਘਟਨਾਵਾਂ ਜੀ. ਟੀ. ਰੋਡ ਉੱਤੇ ਭਗਤ ਸਿੰਘ ਮਾਰਕੀਟ ਦੇ ਨਜ਼ਦੀਕ ਅਤੇ ਮੈਜਿਸਟਿਕ ਰੋਡ ਉੱਤੇ ਪੁਰਾਣੀ ਭਾਰਤੀ ਸਟੇਟ ਬੈਂਕ ਦੇ ਨਜ਼ਦੀਕ ਦੇਖਣ ਨੂੰ ਮਿਲੀ ਹੈ।
ਪਤਾ ਲੱਗਾ ਕਿ ਹੈ ਕਿ ਇਨ੍ਹਾਂ ਦੁਕਾਨਾਂ ਨੂੰ ਨਕਸ਼ੇ ਦੇ ਆਧਾਰ 'ਤੇ ਨਹੀਂ ਬਣਾਇਆ ਗਿਆ ਸੀ। ਜਿਸਦੀ ਸ਼ਿਕਾਇਤ ਹੋਣ ਉਪਰੰਤ ਨਗਰ ਨਿਗਮ ਦੇ ਅਧਿਕਾਰੀਆਂ ਦੁਆਰਾ ਦੁਕਾਨਾਂ ਨੂੰ ਅੱਜ ਸੀਲ ਕੀਤਾ ਗਿਆ। ਨਿਗਮ ਦੇ ਅਧਿਕਾਰੀ ਇਸ ਮਾਮਲਿਆਂ ਉੱਤੇ ਲੀਪਾਪੋਤੀ ਕਰਨ 'ਚ ਲੱਗੇ ਹੋਏ ਸਨ ਪਰ ਜਨਤਾ 'ਚ ਜਦੋਂ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਅਧਿਕਾਰੀਆਂ ਨੂੰ ਮਜਬੂਰੀਵੱਸ ਦੁਕਾਨਾਂ ਨੂੰ ਸੀਲ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਕਰਨਾ ਪਿਆ। ਨਗਰ ਨਿਗਮ ਦੇ ਸੂਤਰਾਂ ਅਨੁਸਾਰ ਇਹ ਮਾਮਲਾ ਚੰਡੀਗੜ ਤੱਕ ਪਹੁੰਚ ਚੁੱਕਾ ਹੈ ਅਤੇ ਇਸ ਸਬੰਧ 'ਚ ਕਈ ਅਧਿਕਾਰੀਆਂ ਉੱਤੇ ਗਾਜ ਡਿੱਗਣ ਦੀ ਉਂਮੀਦ ਹੈ ਕਿਉਂਕਿ ਇਹ ਮਾਮਲਾ ਹੁਣ ਭੜਕਣ ਲੱਗਾ ਹੈ।ਇਸ ਸਬੰਧ 'ਚ ਨਗਰ ਨਿਗਮ ਦੇ ਅਧਿਕਾਰੀ ਦਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਬਿਲਡਿੰਗਾਂ 'ਚ ਕਾਫੀ ਖਾਮਿਆ ਮਿਲਣ ਦੇ ਬਾਅਦ ਇਹ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ। ਜ਼ਿਕਰਯੋਗ ਹੈ ਕਿ ਕੱਲ ਹੀ ਹਾਊਸ ਦੀ ਬੈਠਕ 'ਚ ਡਿਪਟੀ ਮੇਅਰ ਅਨਿਲ ਬਾਂਸਲ ਨੇ ਇਹ ਮਾਮਲਾ ਗਰਮ ਜੋਸ਼ੀ ਨਾਲ ਚੁੱਕਿਆ ਸੀ ਕਿ ਇਕ-ਇਕ ਨਕਸ਼ੇ ਲਈ ਆਮ ਜਨਤਾ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।


Related News