NGT ਅੱਗੇ ਹੋਵੇਗੀ ਨਗਰ ਨਿਗਮ ਕਮਿਸ਼ਨਰ ਦੀ ਪੇਸ਼ੀ, ਲੱਗ ਸਕਦੈ ਜੁਰਮਾਨਾ
Saturday, Jul 20, 2024 - 03:43 PM (IST)
ਲੁਧਿਆਣਾ (ਹਿਤੇਸ਼)- ਮਹਾਨਗਰ ’ਚ ਗ੍ਰੀਨ ਬੈਲਟ ਦੀ ਜਗ੍ਹਾ ’ਤੇ ਹੋਏ ਕਬਜ਼ਿਆਂ ਨੂੰ ਲੈ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਸਖ਼ਤ ਰੁਖ ਅਖਤਿਆਰ ਕਰ ਲਿਆ ਹੈ, ਜਿਸ ਦੇ ਤਹਿਤ ਨਗਰ ਨਿਗਮ ਕਮਿਸ਼ਨਰ ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਮਾਮਲੇ ’ਚ ਐੱਨ. ਜੀ. ਓ. ਦੇ ਮੈਂਬਰਾਂ ਵੱਲੋਂ ਦਰਜ ਕੀਤੀ ਗਈ ਸ਼ਿਕਾਇਤ ’ਚ ਨਗਰ ਨਿਗਮ ਖਿਲਾਫ ਗ੍ਰੀਨ ਬੈਲਟ ਦੀ ਜਗ੍ਹਾ ਹੋਏ ਕਬਜ਼ਿਆਂ ’ਤੇ ਕਾਰਵਾਈ ਨਾ ਕਰਨ ਦਾ ਮੁੱਦਾ ਚੁੱਕਿਆ ਗਿਆ ਹੈ, ਜਿਸ ਵਿਚ ਬੀ. ਆਰ. ਐੱਸ. ਨਗਰ ਸਥਿਤ ਕਾਨਵੈਂਟ ਸਕੂਲ ਅਤੇ ਲੋਧੀ ਕਲੱਬ ਦੇ ਬਾਹਰ ਸਥਿਤ ਗ੍ਰੀਨ ਬੈਲਟ ਨੂੰ ਪਾਰਕਿੰਗ ਦੇ ਰੂਪ ’ਚ ਵਰਤਣ ਦਾ ਮਾਮਲਾ ਮੁੱਖ ਰੂਪ ’ਚ ਸ਼ਾਮਲ ਹੈ।
ਇਹ ਖ਼ਬਰ ਵੀ ਪੜ੍ਹੋ - ਘਰੋਂ ਦੋਸਤਾਂ ਨਾਲ ਗਿਆ ਜਵਾਨ ਪੁੱਤ ਨਹੀਂ ਪਰਤਿਆ ਘਰ! ਪਿਓ ਨੂੰ ਆਏ ਫ਼ੋਨ ਨਾਲ ਪੈਰਾਂ ਹੇਠੋਂ ਖਿਸਕੀ ਜ਼ਮੀਨ
ਇਸ ਸਬੰਧ ’ਚ ਰਿਪੋਰਟ ਦੇਣ ਲਈ ਬਣਾਈ ਗਈ ਕਮੇਟੀ ਦਾ ਨਗਰ ਨਿਗਮ ਵੱਲੋਂ ਪਿਛਲੇ ਸਾਲ ਅਕਤੂਬਰ ’ਚ ਸੂਚਿਤ ਕਰਨ ਦੇ ਬਾਵਜੂਦ ਹੁਣ ਤੱਕ ਮਾਸਟਰ ਪਲਾਨ ਦਾ ਰਿਕਾਰਡ ਨਾ ਦੇਣ ਦਾ ਦੋਸ਼ ਲਾਇਆ ਗਿਆ ਹੈ, ਜਿਸ ਦਾ ਐੱਨ. ਜੀ. ਟੀ. ਨੇ ਸਖ਼ਤ ਨੋਟਿਸ ਲਿਆ ਹੈ ਅਤੇ 31 ਜੁਲਾਈ ਨੂੰ ਹੋਣ ਵਾਲੀ ਸੁਣਵਾਈ ਦੌਰਾਨ ਕਮਿਸ਼ਨਰ ਨੂੰ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੌਰਾਨ ਨਗਰ ਨਿਗਮ ਨੂੰ ਵਾਤਾਵਰਣ ਨਿਯਮਾਂ ਦੀ ਉਲੰਘਣਾ ਦੇ ਦੋਸ਼ ’ਚ ਜੁਰਮਾਨਾ ਲਗਾਉਣ ਦੀ ਚਿਤਾਵਨੀ ਵੀ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਭਿਆਨਕ ਸੜਕ ਹਾਦਸੇ 'ਚ ਸਕੂਲ ਬੱਸ ਦੇ ਡਰਾਈਵਰ ਦੀ ਨਿਕਲੀ ਜਾਨ, 2 ਬੱਚੀਆਂ ਸਿਰੋਂ ਉੱਠਿਆ ਪਿਓ ਦਾ ਸਾਇਆ
ਇਕ ਵਾਰ ਕਮੇਟੀ ਦੀ ਰਿਪੋਰਟ ਨੂੰ ਕੀਤਾ ਜਾ ਚੁੱਕਾ ਹੈ ਰੱਦ
ਇਸ ਮਾਮਲੇ ’ਚ ਪਹਿਲਾਂ ਐੱਨ. ਜੀ. ਟੀ. ਵੱਲੋਂ ਡੀ. ਸੀ., ਨਗਰ ਨਿਗਮ ਕਮਿਸ਼ਨਰ, ਵਾਤਾਵਰਣ ਵਿਭਾਗ ਅਤੇ ਪੀ. ਪੀ. ਸੀ. ਬੀ. ਦੇ ਅਫਸਰਾਂ ਦੀ ਕਮੇਟੀ ਬਣਾਈ ਗਈ ਸੀ, ਜਿਨ੍ਹਾਂ ਦੀ ਰਿਪੋਰਟ ’ਤੇ ਐੱਨ. ਜੀ. ਓ. ਮੈਂਬਰਾਂ ਦੇ ਇਤਰਾਜ਼ ਜਤਾਇਆ ਸੀ ਕਿ ਉਨ੍ਹਾਂ ਦੀ ਸ਼ਿਕਾਇਤ ’ਤੇ ਐਕਸ਼ਨ ਲੈਣ ਦੀ ਬਜਾਏ ਗ੍ਰੀਨ ਬੈਲਟ ਦੀ ਇਸ ਜਗ੍ਹਾ ਨੂੰ ਸੜਕ ਦਾ ਹਿੱਸਾ ਦੱਸਿਆ ਜਾ ਰਿਹਾ ਹੈ, ਜਦਕਿ ਮਾਸਟਰ ਪਲਾਨ ’ਚ ਇਹ ਜਗ੍ਹਾ ਗ੍ਰੀਨ ਬੈਲਟ ਦੇ ਰੂਪ ’ਚ ਮਾਰਕ ਹੈ। ਇਸ ਦੇ ਮੱਦੇਨਜ਼ਰ ਐੱਨ. ਜੀ. ਟੀ. ਵੱਲੋਂ ਪਿਛਲੇ ਸਾਲ ਅਗਸਤ ਦੌਰਾਨ ਪੁਰਾਣੀ ਕਮੇਟੀ ਦੀ ਰਿਪੋਰਟ ਨੂੰ ਰੱਦ ਕਰ ਕੇ ਜਾਂਚ ਲਈ ਨਵੇਂ ਸਿਰੇ ਤੋਂ ਕਮੇਟੀ ਦਾ ਗਠਨ ਕੀਤਾ ਗਿਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8