ਮੁੰਬਈ ਦੀ ਮਾਡਲ ਤੋਂ 12 ਲੱਖ ਰੁਪਏ ਠੱਗਣ ਵਾਲਾ ਗ੍ਰਿਫਤਾਰ

Monday, Jun 11, 2018 - 06:23 AM (IST)

ਮੁੰਬਈ ਦੀ ਮਾਡਲ ਤੋਂ 12 ਲੱਖ ਰੁਪਏ ਠੱਗਣ ਵਾਲਾ ਗ੍ਰਿਫਤਾਰ

ਚੰਡੀਗੜ੍ਹ,  (ਸੁਸ਼ੀਲ)-  ਪੰਜਾਬੀ ਫਿਲਮ 'ਚ ਰੋਲ ਦਿਵਾਉਣ ਦਾ ਝਾਂਸਾ ਦੇ ਕੇ ਮੁੰਬਈ ਦੀ ਮਾਡਲ ਦੇ ਖਾਤੇ 'ਚੋਂ 12 ਲੱਖ ਰੁਪਏ ਕੱਢਵਾ ਕੇ ਠੱਗੀ ਮਾਰਨ ਵਾਲੇ ਮੁਲਜ਼ਮ ਲੜਕੇ ਨੂੰ ਸਾਈਬਰ ਸੈੱਲ ਨੇ ਐਤਵਾਰ ਨੂੰ ਧਨਾਸ ਤੋਂ ਦਬੋਚ ਲਿਆ, ਜਿਸਦੀ ਪਛਾਣ ਧਨਾਸ ਨਿਵਾਸੀ ਰਾਹੁਲ ਵਜੋਂ ਹੋਈ। ਪੁੱਛਗਿੱਛ 'ਚ ਸਾਹਮਣੇ ਆਇਆ ਕਿ ਰਾਹੁਲ ਫਿਲਮਾਂ 'ਚ ਰੋਲ ਦਿਵਾਉਣ ਦੇ ਨਾਂ 'ਤੇ ਕਈ ਹੋਰ ਮਾਡਲਾਂ ਨਾਲ ਵੀ ਠੱਗੀ ਮਾਰ ਚੁੱਕਾ ਹੈ। ਉਸ ਨੂੰ ਪੁਲਸ ਸੋਮਵਾਰ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕਰੇਗੀ।  


Related News