ਬੰਦ ਬੈਂਕ ’ਚ ਲੱਗੀ ਅੱਗ, ਤਾਲਾ ਤੋੜ ਕੇ ਬੁਝਾਈ

Wednesday, Sep 16, 2026 - 12:39 PM (IST)

ਬੰਦ ਬੈਂਕ ’ਚ ਲੱਗੀ ਅੱਗ, ਤਾਲਾ ਤੋੜ ਕੇ ਬੁਝਾਈ

ਜ਼ੀਰਕਪੁਰ (ਧੀਮਾਨ) : ਵੀ. ਆਈ. ਪੀ. ਰੋਡ ਸਥਿਤ ਹੌਲੀਵੁੱਡ ਪਲਾਜ਼ਾ ਦੇ ਸ਼ੋਅਰੂਮ ਨੰਬਰ-8 ’ਚ ਚੱਲ ਰਹੇ ਏਯੂ ਫਾਇਨਾਂਸ ਬੈਂਕ ’ਚ ਮੰਗਲਵਾਰ ਸ਼ਾਮ ਕਰੀਬ 7 ਵਜੇ ਅੱਗ ਲੱਗ ਗਈ। ਬੈਂਕ ਅੰਦਰੋਂ ਧੂੰਆਂ ਨਿਕਲਦਾ ਦੇਖ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਜ਼ੀਰਕਪੁਰ ਫਾਇਰ ਸਟੇਸ਼ਨ ਦੀ ਟੀਮ ਮੌਕੇ ’ਤੇ ਪਹੁੰਚੀ ਤਾਂ ਬੈਂਕ ਬੰਦ ਸੀ। ਅੰਦਰ ਕੀਮਤੀ ਸਾਮਾਨ ਹੋਣ ਕਾਰਨ ਫਾਇਰ ਮੁਲਾਜ਼ਮਾਂ ਨੇ ਪੁਲਸ ਅਤੇ ਬੈਂਕ ਪ੍ਰਬੰਧਕਾਂ ਨੂੰ ਸੂਚਿਤ ਕੀਤਾ।

ਬੈਂਕ ਦੇ ਸੁਪਰਵਾਈਜ਼ਰ ਧਰਮਿੰਦਰ ਕੁਮਾਰ ਦੀ ਮੌਜੂਦਗੀ ’ਚ ਤਾਲਾ ਤੋੜ ਕੇ ਟੀਮ ਅੰਦਰ ਦਾਖ਼ਲ ਹੋਈ ਅਤੇ ਅੱਗ ’ਤੇ ਕਾਬੂ ਪਾਇਆ। ਫਾਇਰ ਅਫਸਰ ਰਾਜੀਵ ਕੁਮਾਰ ਨੇ ਦੱਸਿਆ ਕਿ ਘਟਨਾ ਸਬੰਧੀ ਬੈਂਕ ਪ੍ਰਬੰਧਕਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸੁਪਰਵਾਈਜ਼ਰ ਨੇ ਕਿਹਾ ਕਿ ਬੁੱਧਵਾਰ ਨੂੰ ਸੀਨੀਅਰ ਅਧਿਕਾਰੀਆਂ ਦੀ ਜਾਂਚ ਮਗਰੋਂ ਨੁਕਸਾਨ ਦਾ ਸਹੀ ਅੰਦਾਜ਼ਾ ਲੱਗੇਗਾ।
-


author

Babita

Content Editor

Related News