ਪਲਾਂ ’ਚ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਟਰੱਕ ਹੇਠਾਂ ਆਉਣ ਨਾਲ 8 ਸਾਲ ਦੇ ਬੱਚੇ ਦੀ ਦਰਦਨਾਕ ਮੌਤ

Tuesday, Jan 05, 2021 - 11:54 AM (IST)

ਪਲਾਂ ’ਚ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਟਰੱਕ ਹੇਠਾਂ ਆਉਣ ਨਾਲ 8 ਸਾਲ ਦੇ ਬੱਚੇ ਦੀ ਦਰਦਨਾਕ ਮੌਤ

ਮੁੱਲਾਂਪੁਰ ਦਾਖਾ(ਕਾਲੀਆ): ਪਿੰਡ ਮੁੱਲਾਂਪੁਰ ਵਿਖੇ ਬਾਬਾ ਰੋਡੂ ਸ਼ਾਹ ਕੈਲਪੁਰ ਰੋਡ ’ਤੇ ਇਕ ਚੌਲਾਂ ਦੇ ਭਰੇ 10 ਟਾਇਰੀ ਟਰੱਕ ਨੇ ਬੱਚੇ ਨੂੰ ਕੁਚਲ ਦਿੱਤਾ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਬਾਬਾ ਰੋਡੂ ਸ਼ਾਹ ਲਿੰਕ ਰੋਡ ’ਤੇ ਇਕ ਚੌਲਾਂ ਦਾ ਭਰਿਆ 10 ਟਾਇਰੀ ਟਰੱਕ ਮੁੱਲਾਂਪੁਰ ਸ਼ਹਿਰ ਵੱਲ ਆ ਰਿਹਾ ਸੀ। ਇਸੇ ਦੌਰਾਨ ਕਰੀਬ 3.30 ਵਜੇ ਇਕ 8 ਸਾਲਾ ਮਾਪਿਆ ਦਾ ਇਕਲੌਤਾ ਬੱਚਾ ਰਿਵਾਨ ਪੁੱਤਰ ਕੰਵਰ ਨੌਨਿਹਾਲ ਸਿੰਘ ਵਾਸੀ ਪਿੰਡ ਮੁੱਲਾਂਪੁਰ ਗਲੀ ’ਚੋਂ ਭੱਜਦਾ ਇਕ ਦਮ ਸੜਕ ’ਤੇ ਆਉਣ ਨਾਲ ਟਰੱਕ ਦੀ ਲਪੇਟ ’ਚ ਆ ਗਿਆ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਵੱਡੀ ਵਾਰਦਾਤ: ਕਾਂਗਰਸੀ ਸਰਪੰਚ ਨੇ ਸਾਥੀਆਂ ਨਾਲ ਮਿਲ ਨੌਜਵਾਨ ਦਾ ਕੀਤਾ ਕਤਲ

ਬੱਚਾ ਟਰੱਕ ਦੇ ਪਿੱਛਲੇ ਟਾਇਰਾਂ ’ਚ ਫ਼ਸਣ ਕਾਰਨ ਬਿਲਕੁਲ ਕੁਚਲਿਆ ਗਿਆ। ਥਾਣਾ ਦਾਖਾ ਦੀ ਪੁਲਸ ਨੇ ਟਰੱਕ ਡਰਾਈਵਰ ਨੂੰ ਕਾਬੂ ਕਰ ਕੇ ਟਰੱਕ ਵੀ ਕਬਜ਼ੇ ’ਚ ਲੈ ਲਿਆ। ਉਨ੍ਹਾਂ ਦੱਸਿਆ ਕਿ ਮਿ੍ਰਤਕ ਦੇ ਬੱਚੇ ਦੇ ਪਿਤਾ ਕੁੰਵਰ ਨੌਨਿਹਾਲ ਸਿੰਘ ਦੇ ਬਿਆਨਾਂ ’ਤੇ ਵਿਭਾਗੀ ਕਾਰਵਾਈ ਅਮਲ ’ਚ ਲਿਆਂਦੀ ਹੈ।

ਇਹ ਵੀ ਪੜ੍ਹੋ : ਅੰਮਿ੍ਰਤਸਰ ’ਚ 13 ਸਾਲਾ ਬੱਚੀ ਨਾਲ ਹੈਵਾਨੀਅਤ, ਅਸ਼ਲੀਲ ਵੀਡੀਓ ਦਿਖਾ ਕੇ ਕੀਤਾ ਸਮੂਹਿਕ ਜਬਰ-ਜ਼ਿਨਾਹ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 


author

Baljeet Kaur

Content Editor

Related News