ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਇਸ ਬੇਸਹਾਰਾ ਬਜ਼ੁਰਗ ਜੋੜੇ ਦੇ ਕੱਚੇ ਢਾਰੇ ਪੱਕੇ ਨਹੀਂ ਹੋਏ
Friday, Aug 11, 2017 - 06:57 PM (IST)

ਧਰਮਕੋਟ (ਸਤੀਸ਼)-ਸਰਕਾਰਾਂ ਵਲੋਂ ਲੋਕਾਂ ਨੂੰ ਕੁੱਲੀ, ਜੁੱਲੀ ਤੇ ਗੁੱਲੀ ਮੁਹੱਈਆ ਕਰਵਾਏ ਜਾਣ ਦੇ ਵੱਡੇ ਵੱਡੇ ਦਾਅਦੇ ਕੀਤੇ ਜਾ ਰਹੇ ਹਨ, ਪਰ ਹਕੀਕਤ ਇਨ੍ਹਾਂ ਤਂੋ ਕੋਹਾਂ ਦੂਰ ਹੈ। ਅੱਜ ਹਾਲਾਤ ਇਹ ਹੈ ਕਿ ਕਈ ਲੋਕਾਂ ਕੋਲ ਰਹਿਣ ਲਈ ਢੰਗ ਦਾ ਰਹਿਣ ਬਸੇਰਾ ਵੀ ਨਹੀਂ ਅਤੇ ਨਾ ਹੀ ਉਨ੍ਹਾਂ ਦੀ ਕੋਈ ਕਮਾਈ ਦਾ ਸਾਧਨ ਹੈ। ਅਜਿਹੀ ਹੀ ਨਰਕ ਭਰੀ ਜਿੰਦਗੀ ਜੀਅ ਰਹੇ ਹਨ ਪਿੰਡ ਫਿਰੋਜਵਾਲ ਮੰਗਲ ਸਿੰਘ ਦਾ ਵਡੇਰੀ ਉਮਰ ਦਾ ਬਜ਼ੁਰਗ ਜਗਨ ਸਿੰਘ ਅਤੇ ਉਸ ਦੀ ਪਤਨੀ ਸ਼ਾਂਤੀ ਦੇਵੀ। ਕੱਚੇ ਢਾਰੇ ਵਿਚ ਰਹਿ ਰਹੇ ਇਸ ਬਜ਼ੁਰਗ ਜੋੜੇ 'ਤੇ ਹੁਣ ਤੱਕ ਕੋਈ ਵੀ ਸਰਕਾਰ ਮਿਹਰਬਾਨ ਨਹੀਂ ਹੋਈ। ਬਜ਼ੁਰਗ ਜੋੜੇ ਦਾ ਕੋਈ ਵੀ ਧੀ ਪੁੱਤਰ ਨਹੀਂ ਹੈ ਅਤੇ ਇਹ ਜੋੜਾ ਪਿੰਡ ਦੇ ਬਾਹਰ ਮੋਗਾ-ਜਲੰਧਰ ਸੜਕ 'ਤੇ ਸਥਿਤ ਫਿਰੋਜ਼ਵਾਲ ਮੰਗਲ ਸਿੰਘ ਦਾ ਵਸਨੀਕ ਹੈ। ਜਦ 'ਜਗ ਬਾਣੀ' ਦਾ ਪੱਤਰਕਾਰ ਉਥੋਂ ਦੀ ਲੰਘਿਆ ਤਾਂ ਉਸ ਨੇ ਮਿੱਟੀ ਦੇ ਕੱਚੇ ਢਾਰੇ ਦੇ ਮੂਹਰੇ ਚੁੱਲੇ ਵਿਚ ਫੂਕਾ ਮਾਰ ਰਹੀ ਬਜ਼ੁਰਗ ਔਰਤ ਅਤੇ ਉਸ ਦੇ ਪਤੀ ਨੂੰ ਦੇਖਿਆ ਤਾਂ ਉਨ੍ਹਾਂ ਨੇ ਆਪਣੇ ਦੁੱਖਾਂ ਦੀ ਦਾਸਤਾਨ ਸੁਣਾÀੁਂਦੇ ਕਿਹਾ ਕਿ ਉਹ ਪਿੰਡ ਦੇ ਸਰਪੰਚ ਮੁਖਤਿਆਰ ਸਿੰਘ ਰਾਜੂ ਦੇ ਧੰਨਵਾਦੀ ਹਨ, ਜਿਸ ਨੇ ਜਿੱਥੇ ਉਨ੍ਹਾਂ ਨੂੰ ਜੰਗਲਪਾਣੀ ਲਈ ਪੱਕੀ ਫਲੱਸ਼ ਬਣਾ ਕੇ ਦਿੱਤੀ ਅਤੇ ਉਕਤ ਜੋੜੇ ਨੇ ਕਿਹਾ ਕਿ ਉਨ੍ਹਾਂ ਦਾ ਗੁਜ਼ਾਰਾ ਸਿਰਫ ਪੈਨਸ਼ਨ 'ਤੇ ਚਲਦਾ ਹੈ ਅਤੇ ਕਈ-ਕਈ ਵਾਰ ਉਨਾਂ ਕੋਲ ਖਾਣ-ਪੀਣ ਦਾ ਕੋਈ ਸਮਾਨ ਨਾ ਹੋਣ ਕਾਰਨ ਉਹ ਕਈ ਕਈ ਦਿਨ ਭੁੱਖੇ ਸੌਂਦੇ ਹਨ। ਪਰ ਉਹ ਕਿਸੇ ਅੱਗੇ ਹੱਥ ਨਹੀਂ ਅੱਡਦੇ। ਬਜ਼ੁਰਗ ਜਗਨ ਸਿੰਘ ਨੇ ਕਿਹਾ ਕਿ ਕਈ ਸਰਕਾਰਾਂ ਆਈਆਂ ਅਤੇ ਕਈ ਗਈਆਂ, ਪਰ ਉਨਾਂ ਦੇ ਕੱਚੇ ਢਾਰੇ ਕਿਸੇ ਨੇ ਵੀ ਪੱਕੇ ਨਹੀਂ ਕੀਤੇ। ਆਪਣੇ ਕੋਠੇ ਦੀਆਂ ਡਿੱਗ ਰਹੀਆਂ ਛੱਤਾਂ ਦਿਖਾਉਂਦੇ ਬਜ਼ੁਰਗ ਜਗਨ ਸਿੰਘ ਨੇ ਮੌਕੇ ਦੀ ਸਰਕਾਰ ਅਤੇ ਅਫਸਰ ਸ਼ਾਹੀ ਤੋਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਦੋਨਾਂ ਜੀਆਂ ਲਈ ਇਕ ਪੱਕਾ ਕਮਰਾ ਪਾ ਦੇਵੇ ਤਾਂ ਜੋ ਉਹ ਆਪਣੀ ਬਾਕੀ ਰਹਿੰਦੀ ਜ਼ਿੰਦਗੀ ਆਰਾਮ ਨਾਲ ਕੱਟ ਸਕਣ।