ਸੜਕ 'ਤੇ ਚੱਲਦੀ ਸਕਾਰਪੀਓ ਬਣ ਗਈ ਅੱਗ ਦਾ ਗੋਲ਼ਾ, ਦੇਖਦੇ ਹੀ ਦੇਖਦੇ ਮਚ ਗਏ ਭਾਂਬੜ

Friday, Oct 06, 2023 - 10:31 PM (IST)

ਸੜਕ 'ਤੇ ਚੱਲਦੀ ਸਕਾਰਪੀਓ ਬਣ ਗਈ ਅੱਗ ਦਾ ਗੋਲ਼ਾ, ਦੇਖਦੇ ਹੀ ਦੇਖਦੇ ਮਚ ਗਏ ਭਾਂਬੜ

ਸ੍ਰੀ ਕੀਰਤਪੁਰ ਸਾਹਿਬ (ਚੋਵੇਸ਼ ਲਟਾਵਾ) : ਚੰਡੀਗੜ੍ਹ-ਮਨਾਲੀ ਮੇਨ ਰੋਡ 'ਤੇ ਕੀਰਤਪੁਰ ਸਾਹਿਬ ਵਿਖੇ ਇਕ ਸਕਾਰਪੀਓ ਕਾਰ ਨੂੰ ਅੱਗ ਲੱਗ ਗਈ। ਗੱਡੀ 'ਚ ਸਵਾਰ ਯਾਤਰੀ ਇਤਿਹਾਸਕ ਧਰਤੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਦਰਸ਼ਨ-ਦੀਦਾਰ ਕਰਨ ਆਏ ਹੋਏ ਸਨ। ਸਕਾਰਪੀਓ 'ਚ 2 ਜਣੇ ਬੈਠੇ ਹੋਏ ਸਨ ਤੇ ਹਰਿਆਣਾ ਤੋਂ ਹਿਮਾਚਲ ਮਨਾਲੀ ਵੱਲ ਜਾ ਰਹੇ ਸਨ ਕਿ ਕੀਰਤਪੁਰ ਸਾਹਿਬ ਦੇ ਕੋਲ ਰਿਲਾਇੰਸ ਪੈਟਰੋਲ ਪੰਪ ਤੋਂ ਤੇਲ ਭਰਵਾਉਣ ਤੋਂ ਬਾਅਦ ਇਹ ਸਕਾਰਪੀਓ ਮਨਾਲੀ ਵੱਲ ਨੂੰ ਜਾਣ ਲੱਗੀ ਤਾਂ ਕੁਝ ਹੀ ਦੂਰੀ 'ਤੇ ਗੱਡੀ 'ਚੋਂ ਕੁਝ ਆਵਾਜ਼ ਆਉਣ ਲੱਗ ਪਈ।

ਇਹ ਵੀ ਪੜ੍ਹੋ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ 'ਚ ਭਾਰਤ ਵਿਰੋਧੀ ਗਤੀਵਿਧੀਆਂ ਜਾਰੀ, ਟਰੂਡੋ ਪ੍ਰਸ਼ਾਸਨ ਨੇ ਸਾਧੀ ਚੁੱਪ

ਇਹ ਦੇਖਣ ਲਈ ਚਾਲਕ ਨੇ ਗੱਡੀ ਹੌਲੀ ਕੀਤੀ। ਇਸ ਤੋਂ ਪਹਿਲਾਂ ਕਿ ਗੱਡੀ 'ਚ ਸਵਾਰ ਲੋਕ ਗੱਡੀ 'ਚੋਂ ਉੱਤਰ ਪਾਉਂਦੇ, ਉਨ੍ਹਾਂ ਨੇ ਵੇਖਿਆ ਕਿ ਗੱਡੀ ਨੂੰ ਅੱਗ ਲੱਗੀ ਹੋਈ ਹੈ। ਉਨ੍ਹਾਂ ਨੇ ਜਲਦਬਾਜ਼ੀ 'ਚ ਕਾਰ ਦਾ ਸ਼ੀਸ਼ਾ ਖੋਲ੍ਹ ਕੇ ਆਪਣੀ ਜਾਨ ਬਚਾਈ। ਦੇਖਦੇ ਹੀ ਦੇਖਦੇ ਗੱਡੀ ਅੱਗ ਦਾ ਗੋਲ਼ਾ ਬਣ ਗਈ ਤੇ ਸੜ ਕੇ ਸੁਆਹ ਹੋ ਗਈ। ਗੱਡੀ ਵਿੱਚ ਦੋਵੇਂ ਸਵਾਰ ਲੋਕ ਠੀਕ-ਠਾਕ ਹਨ। ਅੱਗ ਲੱਗਣ ਦਾ ਕਾਰਨ ਅਜੇ ਤੱਕ ਨਹੀਂ ਪਤਾ ਲੱਗ ਸਕਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News