ਟਰੈਕਟਰ-ਟਰਾਲੀ ਦੀ ਫੇਟ ਵੱਜਣ ਨਾਲ ਮੋਟਰਸਾਈਕਲ ਸਵਾਰ ਜ਼ਖਮੀ

Thursday, Nov 09, 2017 - 12:07 PM (IST)

ਟਰੈਕਟਰ-ਟਰਾਲੀ ਦੀ ਫੇਟ ਵੱਜਣ ਨਾਲ ਮੋਟਰਸਾਈਕਲ ਸਵਾਰ ਜ਼ਖਮੀ

ਬਟਾਲਾ (ਬੇਰੀ, ਸੈਂਡੀ) - ਬੁੱਧਵਾਰ ਟਰੈਕਟਰ-ਟਰਾਲੀ ਦੀ ਫੇਟ ਵੱਜਣ ਨਾਲ ਮੋਟਰਸਾਈਕਲ ਸਵਾਰ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਰਣਜੋਧ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਮਚਰਾਵਾਂ ਨੇ ਦੱਸਿਆ ਕਿ ਉਹ ਆਪਣੇ ਪਿੰਡ ਤੋਂ ਮੋਟਰਸਾਈਕਲ 'ਤੇ ਆਪਣੇ ਭਰਾ ਗੁਰਭੇਜ ਸਿੰਘ ਨਾਲ ਬਟਾਲਾ ਆ ਰਿਹਾ ਸੀ, ਜਦੋਂ ਉਹ ਦੋਵੇਂ ਅੱਡਾ ਧਾਰੀਵਾਲ ਸੋਹੀਆਂ ਨੇੜੇ ਪਹੁੰਚੇ ਤਾਂ ਲਿੰਕ ਰੋਡ 'ਤੋਂ ਸੜਕ 'ਤੇ ਚੜ੍ਹ ਰਹੀ ਟਰੈਕਟਰ-ਟਰਾਲੀ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸਦੇ ਸਿੱਟੇ ਵਜੋਂ ਉਹ ਗੰਭੀਰ ਜ਼ਖਮੀ ਹੋ ਗਿਆ ਜਦਕਿ ਗੁਰਭੇਜ ਸਿੰਘ ਵਾਲ-ਵਾਲ ਬਚ ਗਿਆ ਤੇ ਮੇਰੇ ਭਰਾ ਨੇ ਮੈਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ।


Related News