ਮੋਟਰਸਾਈਕਲ ਸਵਾਰ ’ਤੇ ਲੁਟੇਰਿਆਂ ਵਲੋਂ ਦਾਤਰ ਨਾਲ ਹਮਲਾ, ਲੁੱਟੇ ਹਜ਼ਾਰਾਂ ਰੁਪਏ

Sunday, Feb 28, 2021 - 02:46 PM (IST)

ਮੋਟਰਸਾਈਕਲ ਸਵਾਰ ’ਤੇ ਲੁਟੇਰਿਆਂ ਵਲੋਂ ਦਾਤਰ ਨਾਲ ਹਮਲਾ, ਲੁੱਟੇ ਹਜ਼ਾਰਾਂ ਰੁਪਏ

ਬਟਾਲਾ (ਬੇਰੀ) - ਬਟਾਲਾ-ਅੰਮ੍ਰਿਤਸਰ ਰੋਡ ’ਤੇ ਸਥਿਤ ਪਿੰਡ ਢਡਿਆਲਾ ਨੱਤ ਨੇੜੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਇਕ ਮੋਟਰਸਾਈਕਲ ’ਤੇ ਸਵਾਰ ਨੌਜਵਾਨ ’ਤੇ ਦਾਤਰ ਨਾਲ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਤੋਂ ਬਾਅਦ ਲੁਟੇਰੇ ਉਸ ਤੋਂ 15 ਹਜ਼ਾਰ ਰੁਪਏ ਵੀ ਲੁੱਟ ਕੇ ਲੈ ਫਰਾਰ ਹੋ ਗਏ। ਹਮਲੇ ਦੇ ਕਾਰਨ ਉਕਤ ਨੌਜਵਾਨ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। 

ਪੜ੍ਹੋ ਇਹ ਵੀ ਖ਼ਬਰ - ‘ਲੱਖਾ ਸਿਧਾਣਾ’ ਦਾ ਫੇਸਬੁੱਕ ਪੇਜ ਹੋਇਆ ਬੰਦ, ਟਵਿੱਟਰ ਅਤੇ ਹੋਰ ਸੋਸ਼ਲ ਅਕਾਊਂਟ ਵੀ ਹੋਏ ਬੰਦ

ਇਸ ਘਟਨਾ ਦੇ ਸਬੰਧ ’ਚ ਸਿਵਲ ਹਸਪਤਾਲ ਬਟਾਲਾ ਵਿਖੇ ਜ਼ੇਰੇ ਇਲਾਜ ਜਸਪਾਲ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਘਸੀਟਪੁਰਾ ਨੇ ਦੱਸਿਆ ਕਿ ਉਸ ਦੀ ਅੱਡਾ ਘਸੀਟਪੁਰਾ ਵਿਖੇ ਕਰਿਆਨੇ ਦੀ ਦੁਕਾਨ ਹੈ। ਦੁਕਾਨ ਬੰਦ ਕਰਨ ਤੋਂ ਬਾਅਦ ਉਹ ਮੋਟਰਸਾਈਕਲ ’ਤੇ ਸਵਾਰ ਹੋ ਆਪਣੇ ਘਰ ਪਿੰਡ ਢਡਿਆਲਾ ਨੱਤ ਜਾ ਰਿਹਾ ਸੀ।

ਪੜ੍ਹੋ ਇਹ ਵੀ ਖ਼ਬਰ - ਚੰਡੀਗੜ੍ਹ ਪੁਲਸ ਮੁਲਾਜ਼ਮ ਨੇ ਜਿਪਸੀ ਨਾਲ ਮਾਰੀ ਨੌਜਵਾਨ ਨੂੰ ਟੱਕਰ, CCTV ਦੀ ਵੀਡੀਓ ’ਚ ਹੋਇਆ ਖ਼ੁਲਾਸਾ

ਢਡਿਆਲਾ ਨੱਤ ਰੇਲਵੇ ਫਾਟਕ ਕੋਲ ਜਦੋਂ ਉਹ ਪਹੁੰਚਿਆ ਤਾਂ ਪਿੱਛੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਨੇ ਉਸ ’ਤੇ ਦਾਤਰ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਨਾਲ ਹੀ ਲੁਟੇਰੇ ਉਸ ਕੋਲੋਂ ਕਰੀਬ 15 ਹਜ਼ਾਰ ਰੁਪਏ ਲੁੱਟ ਕੇ ਲੈ ਗਏ। ਉਪਰੰਤ ਪਰਿਵਾਰਕ ਮੈਂਬਰਾਨ ਨੇ ਉਸਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਭਰਤੀ ਕਰਵਾਇਆ।

ਪੜ੍ਹੋ ਇਹ ਵੀ ਖ਼ਬਰ -  ਅੰਨ੍ਹੇ ਕਤਲ ਦੀ ਗੁੱਥੀ ਸੁਲਝੀ: ਪ੍ਰੇਮਿਕਾ ਦੇ ਪਿਓ ਨੇ ਨੌਜਵਾਨ ਨੂੰ ਕਰੰਟ ਲਗਾ ਬਿਆਸ 'ਚ ਸੁੱਟੀ ਸੀ ਲਾਸ਼


author

rajwinder kaur

Content Editor

Related News