ਅੰਮ੍ਰਿਤਸਰ-ਬਠਿੰਡਾ ਹਾਈਵੇ ''ਤੇ ਵੱਡਾ ਹਾਦਸਾ, ਟਰਾਲੇ ਨੇ ਸਾਈਕਲ ਰੇਹੜੀ ਸਵਾਰ ਮੁੰਡੇ ਨੂੰ ਮਾਰੀ ਟੱਕਰ, ਹੋਈ ਮੌਤ
Tuesday, Sep 01, 2026 - 03:02 PM (IST)
ਅੰਮ੍ਰਿਤਸਰ- ਅੰਮ੍ਰਿਤਸਰ ਤੋਂ ਬਠਿੰਡਾ ਵਾਇਆ ਮਾਨਾਂਵਾਲਾ ਜਾਣ ਵਾਲੇ ਹਾਈਵੇ 'ਤੇ ਵਾਪਰੇ ਭਿਆਨਕ ਹਾਦਸੇ 'ਚ ਇਕ ਨਾਬਾਲਗ ਮੁੰਡੇ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ 16 ਸਾਲਾ ਬੋਲਬੰਮ ਪੁੱਤਰ ਨਰੇਸ਼ ਵਾਸੀ ਬਿਹਾਰ ਹਾਲ ਵਾਸੀ ਗਹਿਰੀ ਰੋਡ, ਜੰਡਿਆਲਾ ਗੁਰੂ ਵਜੋਂ ਹੋਈ ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਫਿਰ ਹੰਗਾਮਾ, ਕਈ ਘੰਟੇ ਲੇਟ ਹੋਈ ਇਹ ਫਲਾਈਟ, ਗਰਮੀ 'ਚ ਯਾਤਰੀ ਖੱਜਲ-ਖੁਆਰ
ਬੋਲਬੰਮ ਸੜਕ ਦੇ ਕੰਢੇ ਤੋਂ ਪਲਾਸਟਿਕ ਦੀਆਂ ਬੋਤਲਾਂ ਚੁੱਕਣ ਦਾ ਕੰਮ ਕਰਦਾ ਸੀ। ਅੱਜ ਜਦੋਂ ਉਹ ਸਾਈਕਲ ਰੇਹੜੀ ਲੈ ਕੇ ਜਾ ਰਿਹਾ ਸੀ ਤਾਂ ਇਸ ਦੌਰਾਨ ਉਸ ਨੂੰ ਅਚਾਨਕ ਪਿੱਛੋਂ ਇਕ ਟਰਾਲੇ ਨੇ ਜ਼ੋਰਦਾਰ ਫੇਟ ਮਾਰ ਦਿੱਤੀ, ਜਿਸ ਦੇ ਕਾਰਨ ਬੋਲਬੰਮ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੌਕੇ ‘ਤੇ ਥਾਣਾ ਚਾਟੀਵਿੰਡ ਅਧੀਨ ਪੈਂਦੀ ਪੁਲਸ ਚੌਕੀ ਦੋਬੁਰਜੀ ਦੀ ਪੁਲਸ ਪਾਰਟੀ ਨੇ ਟਰਾਲੇ ਤੇ ਉਸਦੇ ਡਰਾਈਵਰ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਇਹ ਵੀ ਪੜ੍ਹੋ- ਕੈਨੇਡਾ 'ਚ ਪਠਾਨਕੋਟ ਦੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
