ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਔਰਤ ਦਾ ਪਰਸ ਖੋਹਿਆ, ਕੇਸ ਦਰਜ
Friday, Dec 08, 2017 - 02:53 PM (IST)
ਬਟਾਲਾ (ਬੇਰੀ) - ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਔਰਤ ਦਾ ਪਰਸ ਖੋਹ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸੰਬੰਧ 'ਚ ਕਮਲਾ ਖੁੱਲਰ ਪਤਨੀ ਮੋਹਨ ਲਾਲ ਵਾਸੀ ਬੇੜੀਆਂ ਮੁਹੱਲਾ ਬਟਾਲਾ ਨੇ ਦੱਸਿਆ ਕਿ ਬੀਤੀ 6 ਦਸੰਬਰ ਨੂੰ ਸ਼ਾਮ ਸਾਢੇ ਚਾਰ ਵਜੇ ਦੇ ਕਰੀਬ ਮੈਂ ਬਾਜ਼ਾਰ ਤੋਂ ਘਰ ਵਾਪਸ ਆ ਰਹੀ ਸੀ ਕਿ ਖਜ਼ੂਰੀ ਗੇਟ ਸਥਿਤ ਮਿਰਚੀ ਰੈਸਟੂਰੈਂਟ ਦੇ ਨੇੜੇ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਮੇਰਾ ਪਰਸ ਖੋਹ ਲਿਆ ਅਤੇ ਫਰਾਰ ਹੋ ਗਏ। ਕਮਲਾ ਖੁੱਲਰ ਨੇ ਦੱਸਿਆ ਕਿ ਪਰਸ ’ਚ ਇਕ ਮੋਬਾਈਲ ਟੱਚ ਸਕਰੀਨ, 2500 ਰੁਪਏ ਨਕਦੀ, ਘਰ ਦੀਆਂ ਚਾਬੀਆਂ ਅਤੇ ਹੋਰ ਸਾਮਾਨ ਸੀ। ਉਕਤ ਮਾਮਲੇ ਸੰਬੰਧੀ ਏ. ਐੱਸ. ਆਈ ਪਲਵਿੰਦਰ ਸਿੰਘ ਨੇ ਕਾਰਵਾਈ ਕਰਦਿਆਂ ਥਾਣਾ ਸਿਟੀ ਵਿਖੇ ਅਣਪਛਾਤੇ ਲੁਟੇਰਿਆਂ ਦੇ ਵਿਰੁੱਧ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਹੈ।
