ਮੋਟਰਸਾਈਕਲ ਚੋਰ ਪੁਲਸ ਅੜਿੱਕੇ
Friday, Oct 06, 2017 - 06:28 AM (IST)

ਅੰਮ੍ਰਿਤਸਰ, (ਜ. ਬ.)– ਮਕਬੂਲਪੁਰਾ ਥਾਣੇ ਦੀ ਪੁਲਸ ਨੇ ਚੋਰੀ ਦਾ ਮੋਟਰਸਾਈਕਲ ਲੈ ਕੇ ਘੁੰਮ ਰਹੇ 2 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਸੁਖਵਿੰਦਰ ਸਿੰਘ ਗੋਰੀ ਵਾਸੀ ਵੱਲਾ ਤੇ ਮਨਪ੍ਰੀਤ ਸਿੰਘ ਵਾਸੀ ਬਾਬਾ ਸੰਗਤ ਸਿੰਘ ਨਗਰ ਮਹਿਤਾ ਰੋਡ ਦੇ ਕਬਜ਼ੇ 'ਚੋਂ ਇਕ ਪੈਸ਼ਨ ਮੋਟਰਸਾਈਕਲ ਤੇ 2 ਮੋਬਾਇਲ ਫੋਨ ਬਰਾਮਦ ਕਰ ਕੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਚੋਰੀਸ਼ੁਦਾ ਇਕ ਸਪਲੈਂਡਰ ਮੋਟਰਸਾਈਕਲ ਅਤੇ ਫਰਜ਼ੀ ਨੰਬਰ ਲੱਗੇ ਐਕਟਿਵਾ ਸਮੇਤ ਮੁਲਜ਼ਮ ਸੇਠੀ ਪੁੱਤਰ ਅਵਤਾਰ ਸਿੰਘ ਵਾਸੀ ਕ੍ਰਿਸ਼ਨਾ ਨਗਰ ਜੌੜਾ ਫਾਟਕ ਤੇ ਅਰਜੁਨ ਪੁੱਤਰ ਚਰਨਜੀਤ ਸੈਣੀ ਵਾਸੀ ਨਹਿਰੂ ਨਗਰ ਪਠਾਨਕੋਟ ਨੂੰ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਹੈ।