ਖੰਭੇ ''ਚ ਵੱਜਾ ਮੋਟਰਸਾਈਕਲ; ਨੌਜਵਾਨ ਦੀ ਮੌਤ

Sunday, Aug 20, 2017 - 12:18 AM (IST)

ਖੰਭੇ ''ਚ ਵੱਜਾ ਮੋਟਰਸਾਈਕਲ; ਨੌਜਵਾਨ ਦੀ ਮੌਤ

ਨੰਗਲ, (ਰਾਜਵੀਰ)- ਨੰਗਲ-ਭਲਾਣ ਮੁੱਖ ਰੋਡ 'ਤੇ ਮੌਜੋਂਵਾਲ ਨੇੜੇ ਇਕ ਖੰਭੇ ਨਾਲ ਮੋਟਰਸਾਈਕਲ ਵੱਜਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਬੀ. ਬੀ. ਐੱਮ. ਬੀ. ਹਸਪਤਾਲ 'ਚ ਆਪਣੇ ਪੁੱਤਰ ਕੁਲਵਿੰਦਰ ਸਿੰਘ ਦੀ ਲਾਸ਼ ਕੋਲ ਰੋਂਦੇ ਹੋਏ ਜਗਦੀਸ਼ ਰਾਮ ਨੇ ਦੱਸਿਆ ਕਿ 17 ਅਗਸਤ ਨੂੰ ਉਸ ਦੀ ਨੂੰਹ ਨੇ ਦੋ ਬੱਚੀਆਂ ਨੂੰ ਜਨਮ ਦਿੱਤਾ ਸੀ। ਅੱਜ ਇਕ ਨਿੱਜੀ ਹਸਪਤਾਲ ਤੋਂ ਉਸ ਨੇ ਬੱਚੀਆਂ ਤੇ ਪਤਨੀ ਨੂੰ ਛੁੱਟੀ ਦਿਵਾ ਕੇ ਸਾਨੂੰ ਕਾਰ ਵਿਚ ਘਰ ਭੇਜ ਦਿੱਤਾ ਤੇ ਖੁਦ ਮੋਟਰਸਾਈਕਲ 'ਤੇ ਘਰ ਆ ਰਿਹਾ ਸੀ ਕਿ ਉਕਤ ਹਾਦਸਾ ਵਾਪਰ ਗਿਆ। ਮੌਜੋਂਵਾਲ ਨੇੜੇ ਵਾਪਰੇ ਹਾਦਸੇ ਤੋਂ ਬਾਅਦ ਗੰਭੀਰ ਜ਼ਖਮੀ ਹੋਏ ਕੁਲਵਿੰਦਰ ਨੂੰ ਲੋਕਾਂ ਨੇ ਬੀ. ਬੀ. ਐੱਮ. ਬੀ. ਦੇ ਕੈਨਾਲ ਹਸਪਤਾਲ ਪਹੁੰਚਾਇਆ ਪਰ ਉਥੇ ਉਸ ਦੀ ਮੌਤ ਹੋ ਗਈ।


Related News