ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ
Friday, Jun 22, 2018 - 02:09 AM (IST)
ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)– ਇਕ ਕਾਰ ਵੱਲੋਂ ਟੱਕਰ ਮਾਰ ਦੇਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਮਿੱਠੂ ਸਿੰਘ (35) ਪੁੱਤਰ ਗੁਰਦਿਆਲ ਸਿੰਘ ਵਾਸੀ ਧੌਲਾ ਦੀ ਪਤਨੀ ਜਸਵੀਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਟਰੱਕ ਡਰਾਈਵਰ ਹੈ। ਬੀਤੀ ਸ਼ਾਮ ਕਰੀਬ 9 ਵਜੇ ਉਹ ਆਪਣੇ ਮੋਟਰਸਾਈਕਲ ’ਤੇ ਪਿੰਡ ਧੌਲਾ ਨੂੰ ਜਾ ਰਿਹਾ ਸੀ ਕਿ ਫਤਿਹਗਡ਼੍ਹ ਛੰਨਾਂ ਨੇੜੇ ਇਕ ਨੰਬਰੀ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਉਥੋਂ ਲੰਘਦੇ ਇਕ ਜੇ. ਈ. ਨੇ ਕਾਰ ਚਾਲਕ ਨੂੰ ਕਾਬੂ ਕਰ ਕੇ ਉਨ੍ਹਾਂ ਨੂੰ ਮਿੱਠੂ ਸਿੰਘ ਦੇ ਫੋਨ ਤੋਂ ਘਰ ਫੋਨ ਕੀਤਾ। ਜਦੋਂ ਤੱਕ ਉਹ ਉਥੇ ਪਹੁੰਚੇ ਕਾਰ ਚਾਲਕ ਫਰਾਰ ਹੋ ਚੁੱਕਾ ਸੀ। ਜ਼ਖਮੀ ਹਾਲਤ ’ਚ ਮਿੱਠੂ ਸਿੰਘ ਨੂੰ ਸਿਵਲ ਹਸਪਤਾਲ ਧਨੌਲਾ ਦਾਖਲ ਕਰਵਾਇਆ ਗਿਆ, ਜਿਥੋਂ ਡਾਕਟਰਾਂ ਨੇ ਉਸ ਨੂੰ ਬਾਹਰ ਰੈਫਰ ਕਰ ਦਿੱਤਾ, ਜਿਥੇ ਜ਼ਖਮਾਂ ਦੀ ਤਾਬ ਨਾ ਝਲਦਿਆਂ ਉਸ ਨੇ ਦਮ ਤੋਡ਼ ਦਿੱਤਾ। ਮਿੱਠੂ ਸਿੰਘ ਆਪਣੇ ਪਿੱਛੇ 3 ਲਡ਼ਕੀਆਂ ਛੱਡ ਗਿਆ।
