ਮੋਟਰਸਾਈਕਲ ਨੇ ਸਕੂਟਰੀ ਨੂੰ ਮਾਰੀ ਟੱਕਰ, 3 ਮੈਂਬਰ ਜ਼ਖ਼ਮੀ

Friday, Jun 22, 2018 - 12:26 AM (IST)

ਮੋਟਰਸਾਈਕਲ ਨੇ ਸਕੂਟਰੀ ਨੂੰ ਮਾਰੀ ਟੱਕਰ, 3 ਮੈਂਬਰ ਜ਼ਖ਼ਮੀ

 ਬਟਾਲਾ,  (ਸੈਂਡੀ)–  ਅੱਜ ਮਹਿਤਾ ਚੌਕ ਨਜ਼ਦੀਕ ਮੋਟਰਸਾਈਕਲ ਦੀ ਲਪੇਟ ਵਿਚ ਆਉਣ ਨਾਲ ਇੱਕੋਂ ਪਰਿਵਾਰ ਦੇ 3 ਜੀਆਂ ਦੇ ਜ਼ਖ਼ਮੀ ਹੋ ਗਏ। 
 ਜਾਣਕਾਰੀ ਮੁਤਾਬਕ ਸੋਮਾ ਮਸੀਹ ਵਾਸੀ ਈਸਾ ਨਗਰ ਅੱਜ ਆਪਣੀ ਸਕੂਟਰੀ ’ਤੇ ਸਵਾਰ ਹੋ ਕੇ ਆਪਣੀ ਦਰਸ਼ਨਾ ਅਤੇ ਲਡ਼ਕੀ ਕੋਮਲ ਨਾਲ ਖਾਬਡ਼ਾ ਚਰਚ ਜਾ ਰਹੇ ਸੀ ਕਿ ਜਦੋਂ ਇਹ ਮਹਿਤਾ ਚੌਕ ਦੇ ਨਜ਼ਦੀਕ ਪਹੁੰਚੇ, ਤਾਂ ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਸਵਾਰ ਨੇ ਇਨ੍ਹਾਂ ਦੀ ਸਕੂਟਰੀ ਵਿਚ ਟੱਕਰ ਮਾਰ ਦਿੱਤੀ, ਜਿਸ ਨਾਲ ਇਹ ਤਿੰਨੋਂ ਸਡ਼ਕ ’ਚ ਡਿੱਗ ਕੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ 108 ਐਂਬੂਲੈਂਸ ਦੇ ਕਰਮਚਾਰੀਆਂ ਹਸਪਤਾਲ ਦਾਖਲ ਕਰਵਾਇਆ।
 


Related News