ਮੋਟਰਸਾਈਕਲ ਅਤੇ ਸਾਈਕਲ ਦੀ ਟੱਕਰ ਵਿਚ 4 ਜ਼ਖ਼ਮੀ

Monday, Nov 20, 2017 - 05:07 PM (IST)


ਸਾਦਿਕ (ਦੀਪਕ) - ਬੀਤੀ ਸ਼ਾਮ ਸਾਦਿਕ ਫਿਰੋਜ਼ਪੁਰ ਰੋਡ 'ਤੇ ਸਥਿਤ ਪਿੰਡ ਜਨੇਰੀਆਂ ਨੂੰ ਜਾਣ ਵਾਲੇ ਰਸਤੇ 'ਤੇ ਮੋਟਰਸਾਈਕਲ ਅਤੇ ਸਾਈਕਲ ਵਿਚਕਾਰ ਹੋਈ ਟੱਕਰ ਵਿਚ 4 ਜਣੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ 3 ਜਣੇ ਪਿੰਡ ਜਨੇਰੀਆਂ ਤੋਂ ਸਾਦਿਕ ਮੇਨ ਰੋਡ 'ਤੇ ਚੜ੍ਹਨ ਸਮੇਂ ਸਾਦਿਕ ਵਾਲੇ ਪਾਸਿਓਂ ਆ ਰਹੇ ਸਾਈਕਲ ਸਵਾਰ ਸੇਵਾ ਸਿੰਘ ਵਾਸੀ ਜਨੇਰੀਆਂ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿਚ ਹੋਏ ਜ਼ਖਮੀਆਂ ਨੂੰ ਰਾਹਗੀਰਾਂ ਨੇ ਇਲਾਜ ਕਰਵਾਉਣ ਲਈ ਹਸਪਤਾਲ ਦਾਖਲ ਕਰਵਾ ਦਿੱਤਾ।


Related News