ਭੋਗਪੁਰ ਦੇ ਰੇਲਵੇ ਰੋਡ ਬਾਜ਼ਾਰ ''ਚੋਂ ਦਿਨ-ਦਿਹਾੜੇ ਮੋਟਰਸਾਇਕਲ ਚੋਰੀ

Saturday, Sep 07, 2019 - 06:45 PM (IST)

ਭੋਗਪੁਰ ਦੇ ਰੇਲਵੇ ਰੋਡ ਬਾਜ਼ਾਰ ''ਚੋਂ ਦਿਨ-ਦਿਹਾੜੇ ਮੋਟਰਸਾਇਕਲ ਚੋਰੀ

ਭੋਗਪੁਰ (ਰਾਜੇਸ਼ ਸੂਰੀ) : ਭੋਗਪੁਰ ਵਿਚ ਸਰਗਰਮ ਦੋਪਹੀਆ ਵਾਹਨ ਚੋਰਾਂ ਵੱਲੋਂ ਲਗਾਤਰ ਮੋਟਰਸਾਇਕਲ ਅਤੇ ਐਕਟਿਵਾ ਚੋਰੀ ਕੀਤੇ ਜਾ ਰਹੇ ਹਨ। ਕਈ ਵਾਰਦਾਤਾਂ ਹੋਣ ਤੋਂ ਬਾਅਦ ਵੀ ਚੋਰ ਗਿਰੋਹ ਪੁਲਸ ਦੀ ਪੁਹੰਚ ਤੋਂ ਦੂਰ ਹੈ। ਚੋਰਾਂ ਦੇ ਗਿਰੋਹ ਵੱਲੋਂ ਭੋਗਪੁਰ ਸ਼ਹਿਰ ਦੇ ਸਭ ਤੋਂ ਵੱਧ ਭੀੜ ਵਾਲੇ ਰੇਲਵੇ ਰੋਡ ਬਾਜ਼ਾਰ 'ਚੋਂ ਇਕ ਮੋਟਰਸਾਇਕਲ ਚੋਰੀ ਹੋਣ ਦੀ ਖਬਰ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਕੁਮਾਰ ਪੁੱਤਰ ਹਜ਼ਾਰਾ ਰਾਮ ਵਾਸੀ ਪਿੰਡ ਸਨੋਰਾ ਨੇ ਦੱਸਿਆ ਹੈ ਕਿ ਉਹ ਰੇਲਵੇ ਰੇਡ ਬਾਜ਼ਾਰ ਸਥਿਤ ਇਕ ਦੁਕਾਨ ਵਿਚ ਨੌਕਰੀ ਕਰਦਾ ਹੈ ਉਹ ਹਰ ਰੋਜ਼ ਅਪਣਾ ਪੈਸ਼ਨ ਪਲਸ ਮੋਟਰਸਾਇਕਲ ਨੰਬਰ ਪੀ.ਬੀ. ਬੀ.ਐਫ 8259 ਦੁਕਾਨ ਨੇੜਲੇ ਪਸ਼ੂ ਹਸਪਤਾਲ ਵਿਚ ਖੜ੍ਹਾ ਕਰਦਾ ਸੀ। 

ਬੀਤੀ ਸ਼ਾਮ ਜਦੋਂ ਉਹ ਕੰਮ ਤੋਂ ਬਾਅਦ ਘਰ ਜਾਣ ਲਈ ਮੋਟਰਸਾਇਕਲ ਲੈਣ ਪਸ਼ੂ ਹਸਪਤਾਲ ਪੁੱਜਾ ਤਾਂ ਉਸ ਦਾ ਮੋਟਰਸਾਇਕਲ ਚੋਰੀ ਹੋ ਚੁੱਕਾ ਸੀ। ਰਾਜ ਕੁਮਾਰ ਨੇ ਦੱਸਿਆ ਹੈ ਕਿ ਉਸ ਨੇ ਅਪਣਾ ਮੋਟਰਸਾਇਕਲ ਚੋਰੀ ਹੋਣ ਸਬੰਧੀ ਥਾਣਾ ਭੋਗਪੁਰ ਵਿਚ ਸ਼ਿਕਾਇਤ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਭੋਗਪੁਰ ਵਿਚ ਮੋਟਰਸਾਇਕਲ ਅਤੇ ਐਕਟਿਵਾ ਚੋਰੀ ਦੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ। ਲਗਾਤਾਰ ਵੱਧ ਰਹੀਆਂ ਇਨ੍ਹਾਂ ਚੋਰੀ ਦੀਆਂ ਵਾਰਦਾਤਾਂ ਕਾਰਨ ਲੋਕਾਂ ਵਿਚ ਡਰ ਦਾ ਮਾਹੋਲ ਪਾਇਆ ਜਾ ਰਿਹਾ ਹੈ।


author

Gurminder Singh

Content Editor

Related News