ਤੇਜ਼ ਰਫਤਾਰ ਮੋਟਰਸਾਈਕਲ ਪੈਲੇਸ ਦੀ ਕੰਧ ''ਚ ਵੱਜਾ, ਪੁਲਸ ਮੁਲਾਜ਼ਮ ਮੌਤ

Thursday, Apr 12, 2018 - 11:03 AM (IST)

ਤੇਜ਼ ਰਫਤਾਰ ਮੋਟਰਸਾਈਕਲ ਪੈਲੇਸ ਦੀ ਕੰਧ ''ਚ ਵੱਜਾ, ਪੁਲਸ ਮੁਲਾਜ਼ਮ ਮੌਤ

ਝਬਾਲ (ਨਰਿੰਦਰ, ਲਾਲੂਘੁੰਮਣ, ਬਖਤਾਵਰ, ਭਾਟੀਆ) : ਝਬਾਲ ਨੇੜੇ ਤਰਨਤਾਰਨ ਰੋਡ 'ਤੇ ਇਕ ਤੇਜ਼ ਰਫਤਾਰ ਮੋਟਰਸਾਈਕਲ ਸੜਕ ਨੇੜੇ ਬਣੇ ਪੈਲੇਸ ਦੀ ਕੰਧ 'ਚ ਇੰਨੇ ਜ਼ੋਰ ਨਾਲ ਵੱਜਾ ਕਿ ਮੋਟਰਸਾਈਕਲ ਸਵਾਰ ਇਕ ਪੁਲਸ ਮੁਲਾਜ਼ਮ ਦੀ ਮੌਕੇ 'ਤੇ ਮੌਤ ਹੋ ਗਈ, ਜਦੋਂ ਕਿ ਸੜਕ ਤੋਂ ਲੰਘ ਰਹੇ ਦੋ ਹੋਰ ਵਿਅਕਤੀ ਵੀ ਗੰਭੀਰ ਜ਼ਖਮੀ ਹੋ ਗਏ। 
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਭੁਪਿੰਦਰ ਸਿੰਘ ਪੁੱਤਰ ਨਾਜਰ ਸਿੰਘ ਜੋ ਕਿ ਪੰਜਾਬ ਪੁਲਸ ਵਿਖੇ ਨੌਕਰੀ ਕਰਦਾ ਸੀ ਅਤੇ ਡਿਉਟੀ ਤੋਂ ਆਪਣੇ ਪਿੰਡ ਖਾਲੜਾ ਨੂੰ ਮੋਟਰਸਾਈਕਲ ਨੰਬਰ ਪੀ. ਬੀ. 46 ਜ਼ੈੱਡ 9224 'ਤੇ ਜਾ ਰਿਹਾ ਸੀ ਕਿ ਝਬਾਲ ਨੇੜੇ ਸੜਕ 'ਤੇ ਬਣੇ ਸੇਠੀ ਪੈਲੇਸ ਦੀ ਕੰਧ 'ਚ ਇੰਨੇ ਜ਼ੋਰ ਨਾਲ ਵੱਜਾ ਕਿ ਭੁਪਿੰਦਰ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ, ਜਦੋਂ ਕਿ ਨੇੜੇ ਤੋਂ ਲੰਘ ਰਹੇ ਦੋ ਹੋਰ ਰਾਹਗੀਰ ਵੀ ਘਬਰਾ ਕੇ ਸੜਕ 'ਤੇ ਡਿੱਗ ਕੇ ਜ਼ਖਮੀ ਹੋ ਗਏ। ਜਿਨ੍ਹਾਂ ਨੂੰ 108 ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਥਾਣਾ ਝਬਾਲ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News