ਮੁਲਾਜ਼ਮਾਂ ਨੂੰ ਢੋਣ ਵਾਲੀਆਂ ਉਦਯੋਗਾਂ ਦੀਆਂ ਬੱਸਾਂ ''ਤੇ ਮੋਟਰ ਵ੍ਹੀਕਲ ਟੈਕਸ ਮੁਆਫ਼
Tuesday, Oct 01, 2019 - 07:22 PM (IST)
ਚੰਡੀਗੜ੍ਹ/ਪਟਿਆਲਾ, (ਪਰਮੀਤ)— ਪੰਜਾਬ 'ਚ ਉਦਯੋਗਾਂ ਨੂੰ ਵੱਡਾ ਲਾਭ ਦੇਣ ਵਾਲੇ ਇਕ ਵੱਡੇ ਫੈਸਲੇ ਤਹਿਤ ਰਾਜ ਸਰਕਾਰ ਨੇ ਉਦਯੋਗਾਂ ਦੀਆਂ ਉਨ੍ਹਾਂ ਬੱਸਾਂ ਦਾ ਮੋਟਰ ਵ੍ਹੀਕਲ ਟੈਕਸ ਮੁਆਫ ਕਰ ਦਿੱਤਾ ਹੈ, ਜੋ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਉਦਯੋਗਾਂ ਤੱਕ ਲੈ ਕੇ ਆਉਂਦੀਆਂ ਤੇ ਲਿਜਾਂਦੀਆਂ ਹਨ। ਨਾਲ ਹੀ ਇਹ ਸ਼ਰਤ ਵੀ ਰੱਖ ਦਿੱਤੀ ਹੈ ਕਿ ਇਹ ਬੱਸਾਂ ਪੰਜਾਬ 'ਚ ਰਜਿਸਟਰਡ ਹੋਣੀਆਂ ਚਾਹੀਦੀਆਂ ਹਨ।