ਮਾਂ ਨਾਲ ਕੰਮ ਕਰਦੇ ਵਿਅਕਤੀ ਨੇ 13 ਸਾਲਾ ਬੱਚੀ ਨਾਲ ਮਿਟਾਈ ਹਵਸ! ਕੀਤਾ ਹੈਵਾਨਾਂ ਜਿਹਾ ਸਲੂਕ

Tuesday, Jul 23, 2024 - 02:51 PM (IST)

ਮਾਂ ਨਾਲ ਕੰਮ ਕਰਦੇ ਵਿਅਕਤੀ ਨੇ 13 ਸਾਲਾ ਬੱਚੀ ਨਾਲ ਮਿਟਾਈ ਹਵਸ! ਕੀਤਾ ਹੈਵਾਨਾਂ ਜਿਹਾ ਸਲੂਕ

ਲੁਧਿਆਣਾ (ਅਨਿਲ): ਥਾਣਾ ਲਾਡੋਵਾਲ ਅਧੀਨ ਪੈਂਦੇ ਕਸਬਾ ਹੰਬੜਾ ਵਿਚ ਇਕ 13 ਸਾਲਾ ਨਾਬਾਲਗ ਲੜਕੀ ਨਾਲ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਗੁਰਚਰਨ ਜੀਤ ਸਿੰਘ ਨੇ ਦੱਸਿਆ ਕਿ ਇਕ ਔਰਤ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਕੁੰਦਨ ਕੁਮਾਰ ਨਾਂ ਦਾ ਨੌਜਵਾਨ ਪਿਛਲੇ ਡੇਢ ਸਾਲ ਤੋਂ ਉਸ ਨਾਲ ਕੰਮ ਕਰਦਾ ਸੀ ਅਤੇ ਅਕਸਰ ਉਸ ਦੇ ਘਰ ਆਉਂਦਾ-ਜਾਂਦਾ ਰਹਿੰਦਾ ਸੀ।

ਇਹ ਖ਼ਬਰ ਵੀ ਪੜ੍ਹੋ - ਖ਼ਤਮ ਹੋ ਗਿਆ ANGEL TAX, ਜਾਣੋ ਕੀ ਸੀ ਇਹ ਟੈਕਸ, ਕਿਵੇਂ ਮਿਲੇਗੀ ਲੋਕਾਂ ਨੂੰ ਰਾਹਤ

ਔਰਤ ਨੇ ਦੱਸਿਆ ਕਿ 19 ਜੁਲਾਈ ਨੂੰ ਉਸ ਦੀ ਨਾਬਾਲਿਗ ਲੜਕੀ ਨੇ ਦੱਸਿਆ ਕਿ 14 ਜੁਲਾਈ ਨੂੰ ਕੁੰਦਨ ਕੁਮਾਰ ਉਸ ਦੇ ਘਰ ਆਇਆ ਸੀ ਅਤੇ ਉਸ ਦੇ ਛੋਟੇ ਭੈਣ-ਭਰਾ ਨੂੰ ਦੁਕਾਨ 'ਤੇ ਸਾਮਾਨ ਖਰੀਦਣ ਲਈ ਭੇਜਿਆ ਸੀ, ਜਿਸ ਤੋਂ ਬਾਅਦ ਕੁੰਦਨ ਕੁਮਾਰ ਨੇ ਉਸ ਨਾਲ ਜ਼ਬਰਦਸਤੀ ਗੈਰ-ਕੁਦਰਤੀ ਸਰੀਰਕ ਸਬੰਧ ਬਣਾਏ। 

ਇਹ ਖ਼ਬਰ ਵੀ ਪੜ੍ਹੋ - 7.75 ਲੱਖ ਤਕ ਇਨਕਮ ਟੈਕਸ ਫ਼ਰੀ, ਜਾਣੋ ਬਜਟ 'ਚ ਹੋਰ ਕੀ-ਕੀ ਮਿਲੀ ਰਾਹਤ

ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਮਹਿਲਾ ਦੀ ਸ਼ਿਕਾਇਤ 'ਤੇ ਮੁਲਜ਼ਮ ਕੁੰਦਨ ਕੁਮਾਰ ਦੇ ਖ਼ਿਲਾਫ਼ ਪੋਸਕੋ ਐਕਟ ਸਮੇਤ ਜਬਰ ਜ਼ਿਨਾਹ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ। ਅਜੇ ਤਕ ਮੁਲਜ਼ਮ ਫ਼ਰਾਰ ਦੱਸਿਆ ਜਾ ਰਿਹਾ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News