ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਲੱਤ ਲਾਉਣ ਵਾਲੇ ਮਾਂ-ਪੁੱਤ 2300 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ

07/14/2020 3:02:27 PM

ਤਪਾ ਮੰਡੀ(ਸ਼ਾਮ,ਗਰਗ) - ਐਸ.ਐਸ.ਪੀ ਬਰਨਾਲਾ ਸੰਦੀਪ ਗੋਇਲ ਦੇ ਨਿਰਦੇਸ਼ਾਂ 'ਤੇ ਨਸ਼ਿਆਂ ਖਿਲਾਫ ਚਲਾਈ ਮੁਹਿੰਮ 'ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਡੀ.ਐਸ.ਪੀ ਤਪਾ ਬਲਜੀਤ ਸਿੰਘ ਬਰਾਜ ਦੇ ਹੁਕਮਾਂ 'ਤੇ ਥਾਣਾ ਮੁਖੀ ਮੈਡਮ ਕਿਰਨਜੀਤ ਕੋਰ, ਮਨਜੀਤ ਸਿੰਘ ਸਹਾਇਕ ਥਾਣੇਦਾਰ ਤਾਜੋ ਕੈਂਚੀਆਂ ਦੀ ਮੋਜੂਦਗੀ 'ਚ ਕਿਸੇ ਮੁਖਬਰ ਨੇ ਇਤਲਾਹ ਦਿੱਤੀ ਕਿ ਤਾਜੋਕੇ ਰੋਡ 'ਤੇ ਇੱਕ ਔਰਤ ਅਤੇ ਨੋਜਵਾਨ ਬਿਨਾਂ ਨੰਬਰ ਹੀਰੋ ਡੀਲਕਸ ਰੰਗ ਨੀਲਾ-ਕਾਲਾ ਮੋਟਰਸਾਇਕਲ 'ਤੇ ਸ਼ਹਿਰ ਵੱਲ ਆ ਰਹੇ ਹਨ। ਜੇਕਰ ਉਨ੍ਹਾਂ ਦੀ ਤਲਾਸ਼ੀ ਲਈ ਜਾਵੇ ਤਾਂ ਵੱਡੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਫੜੀਆਂ ਜਾ ਸਕਦੀਆਂ ਹਨ। ਇਹ ਦੋਵੇਂ ਮਾਂ-ਪੁੱਤ ਇਲਾਕੇ 'ਚ ਘੁੰਮਕੇ ਨੋਜਵਾਨਾਂ ਨੂੰ ਨਸ਼ੇ ਦੀ ਲਤ ਲਾਕੇ ਉਨ੍ਹਾਂ ਦੀ ਜਿੰਦਗੀ ਨਾਲ ਖੇਡ ਰਹੇ ਹਨ। 

ਪੁਲਸ ਨੇ ਆਉਂਦੇ ਬਿਨਾਂ ਨੰਬਰੀ ਮੋਟਰਸਾਇਕਲ ਨੂੰ ਰੋਕਿਆਂ ਤਾਂ ਤਲਾਸ਼ੀ ਦੋਰਾਨ ਉਨ੍ਹਾਂ ਪਾਸੋਂ 2300 ਨਸ਼ੀਲੀਆਂ ਗੋਲੀਆਂ ਟਰਾਮਾਡੋਲ ਬਰਾਮਦ ਕਰ ਲਈਆਂ। ਇਨ੍ਹਾਂ ਦੋਸ਼ੀਆਂ ਨੇ ਅਪਣੀ ਪਛਾਣ ਜੱਗਾ ਸਿੰਘ ਪੁੱਤਰ ਭਜਨ ਸਿੰਘ ਅਤੇ ਸਿੰਦਰ ਕੋਰ ਪਤਨੀ ਭਜਨ ਸਿੰਘ ਵਾਸੀਆਨ ਟਾਹਲੀਆਂ ਵਾਲੀ ਪੱਤੀ ਜੋਗਾ ਦੱਸਿਆ। ਪੁਲਸ ਨੇ ਦੋਵਾਂ ਮਾਂ-ਪੁੱਤ ਨੂੰ 2300 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਕੇ ਉਨ੍ਹਾਂ ਖਿਲਾਫ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ। 

ਡੀ.ਐਸ.ਪੀ ਤਪਾ ਬਲਜੀਤ ਸਿੰਘ ਬਰਾੜ ਨੇ ਅੱਗੇ ਦੱਸਿਆ ਕਿ ਨਸ਼ਾਂ ਕਰਨ ਵਾਲੇ ਦੋਸ਼ਿਆਂ ਨੂੰ ਬਖਸ਼ਿਆਂ ਨਹੀਂ ਜਾਵੇਗਾ। ਇਸੇ ਤਰ੍ਹਾਂ ਥਾਣਾ ਰੂੜੇਕੇ ਕਲਾਂ ਦੀ ਪੁਲਸ ਨੇ ਗੁਰਤੇਜ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਬਾਸੋ ਪੱਤੀ ਪੱਖੋ ਕਲਾਂ ਦੇ ਘਰ ਰੇਡ ਕਰਕੇ 50 ਲੀਟਰ ਲਾਹਣ ਸਮੇਤ ਭੱਠੀ ਦਾ ਸਮਾਨ ਬਰਾਮਦ ਕਰਕੇ ਦੋਸ਼ੀ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮੌਕੇ ਸਹਾਇਕ ਥਾਣੇਦਾਰ ਜਸਵੀਰ ਸਿੰਘ,ਮੁਨਸੀ ਤੇਜਿੰਦਰ ਸਿੰਘ,ਮਹਿਲਾ ਕਾਂਸਟੇਬਲ ਅਮਨਦੀਪ ਕੋਰ, ਹੋਲਦਾਰ ਅਮਨਦੀਪ ਸਿੰਘ ਆਦਿ ਪੁਲਸ ਮੁਲਾਜਮ ਹਾਜ਼ਰ ਸਨ। 


Harinder Kaur

Content Editor

Related News