ਫਰੀਦਕੋਟ ਜੇਲ੍ਹ ''ਚ ਕੈਦੀ ਪੁੱਤ ਨੂੰ ਮਿਲਣ ਆਈ ਮਾਂ ਨੇ ਕੀਤਾ ਇਹ ਕਾਰਾ, ਅਧਿਕਾਰੀ ਵੀ ਹੈਰਾਨ

Tuesday, Dec 20, 2022 - 04:41 PM (IST)

ਫਰੀਦਕੋਟ ਜੇਲ੍ਹ ''ਚ ਕੈਦੀ ਪੁੱਤ ਨੂੰ ਮਿਲਣ ਆਈ ਮਾਂ ਨੇ ਕੀਤਾ ਇਹ ਕਾਰਾ, ਅਧਿਕਾਰੀ ਵੀ ਹੈਰਾਨ

ਫਰੀਦਕੋਟ (ਰਾਜਨ) : ਸਥਾਨਕ ਮਾਡਰਨ ਜੇਲ੍ਹ ਵਿੱਚ ਕਿਸੇ ਮਾਮਲੇ ’ਚ ਬੰਦ ਆਪਣੇ ਪੁੱਤਰ ਨੂੰ ਗਰਮ ਕੰਬਲ ਦੇਣ ਆਈ ਮਾਂ ਨੂੰ ਜੇਲ੍ਹ ਪ੍ਰਸਾਸ਼ਨ ਵੱਲੋਂ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ ਗਿਆ, ਜਦੋਂ ਉਹ ਕੰਬਲ ਦੀ ਕੰਨੀ ਵਿੱਚ ਨਸ਼ੀਲਾ ਪਾਊਡਰ ਲਕੋਂ ਕੇ ਆਪਣੇ ਪੁੱਤਰ ਤੱਕ ਪਹੁੰਚਾਉਣ ਲਈ ਆਈ ਹੋਈ ਸੀ। ਜਾਣਕਾਰੀ ਮੁਤਾਬਕ ਅਮਰਜੀਤ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਪਿੰਡ ਕੜਾਏ ਵਾਲਾ ਜ਼ਿਲ੍ਹਾ ਮੋਗਾ ਫਰੀਦਕੋਟ ਦੀ ਜੇਲ੍ਹ ਵਿੱਚ ਬੰਦ ਆਪਣੇ ਪੁੱਤਰ ਗੁਰਦੀਪ ਸਿੰਘ ਨੂੰ ਗਰਮ ਕੰਬਲ ਦੇਣ ਲਈ ਆਈ ਸੀ।

ਇਹ ਵੀ ਪੜ੍ਹੋ- ਸ਼ਰਾਬ ਫੈਕਟਰੀ ਧਰਨਾ : ਮਾਹੌਲ ਬਣਿਆ ਤਣਾਅਪੂਰਨ, ਕਿਸਾਨ ਜਥੇਬੰਦੀਆਂ ਨੇ ਭਾਰੀ ਫੋਰਸ ਦੇ ਬਾਵਜੂਦ ਤੋੜੇ ਬੇਰੀਕੇਡ

ਜੇਲ੍ਹ ਦੀ ਡਿਓੜੀ ਵਿੱਚ ਜਦ ਸੁਰੱਖਿਆ ਕਰਮਚਾਰੀਆਂ ਵੱਲੋਂ ਕੈਦੀ ਤੱਕ ਕੰਬਲ ਪਹੁੰਚਾਉਣ ਤੋਂ ਪਹਿਲਾਂ ਜਾਂਚ ਕੀਤੀ ਗਈ ਤਾਂ ਕੰਬਲ ਦੀ ਇੱਕ ਕੰਨੀ ਵਿੱਚੋਂ ਚਿੱਟੇ ਰੰਗ ਦਾ ਨਸ਼ੀਲਾ ਪਦਾਰਥ ਬਰਾਮਦ ਹੋਇਆ ਜਿਸਦਾ ਵਜ਼ਨ ਬਾਅਦ ਵਿੱਚ 19 ਗ੍ਰਾਮ ਪਾਇਆ ਗਿਆ। ਇਸ ਘਟਨਾਂ ’ਤੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਦਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਬੰਦੀ ਗੁਰਦੀਪ ਸਿੰਘ ਅਤੇ ਇਸਦੀ ਮਾਤਾ ਅਮਰਜੀਤ ਕੌਰ ’ਤੇ ਨਸ਼ਾ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- ਮੁਕਤਸਰ 'ਚ ਸਰਕਾਰੀ ਕਾਲਜ ਦੀ ਕੰਧ 'ਤੇ ਲਿਖੇ ਮਿਲੇ ਦੇਸ਼-ਵਿਰੋਧੀ ਨਾਅਰੇ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News