ਮਾਂ ਨੇ ਮਾਸੂਮ ਧੀ-ਪੁੱਤ ਸਮੇਤ ਕੀਤੀ ਖੁਦਕੁਸ਼ੀ, ਸ਼ਤਾਬਦੀ ਐਕਸਪ੍ਰੈੱਸ ਅੱਗੇ ਮਾਰੀ ਛਾਲ

Tuesday, Oct 17, 2023 - 06:00 AM (IST)

ਫਗਵਾੜਾ (ਜਲੋਟਾ): ਫਗਵਾੜਾ 'ਚ ਇਕ ਮਾਂ ਨੇ ਆਪਣੇ ਦੋ ਨਾਬਾਲਗ ਛੋਟੇ ਬੱਚਿਆਂ ਸਮੇਤ 12030 ਡਾਊਨ ਸ਼ਤਾਬਦੀ ਐਕਸਪ੍ਰੈਸ ਰੇਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲੈਣ ਦੀ ਸਨਸਣੀਖੇਜ ਸੂਚਨਾ ਮਿਲੀ ਹੈ। ਰੇਲਵੇ ਟਰੈਕ 'ਤੇ ਮਿਲੀਆਂ ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਦੇ ਚਿਥੜੇ ਉਡ ਗਏ ਹਨ ਅਤੇ ਬੁਰੀ ਤਰ੍ਹਾਂ ਨੁਕਸਾਨੀਆਂ ਗਈਆ ਲਾਸ਼ਾਂ ਨੂੰ ਰੇਲਵੇ ਪੁਲਸ ਦੀ ਟੀਮ ਵੱਲੋਂ ਰੇਲਵੇ ਟਰੈਕ ਤੋਂ ਇਕੱਠਾ ਕੀਤਾ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਮਹਾਰਾਸ਼ਟਰ 'ਚ ਚੱਲਦੀ ਰੇਲਗੱਡੀ ਨੂੰ ਲੱਗੀ ਅੱਗ, ਪੈ ਗਈਆਂ ਭਾਜੜਾਂ

ਮਾਮਲੇ ਦੀ ਜਾਂਚ ਕਰ ਰਹੇ ਰੇਲਵੇ ਪੁਲਸ ਫਗਵਾੜਾ ਦੇ ਇੰਚਾਰਜ ਐੱਸ ਆਈ ਗੁਰਭੇਜ ਸਿੰਘ ਨੇ ਜਗਬਾਣੀ ਨੂੰ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਪ੍ਰਵੀਨ ਕੁਮਾਰੀ (36) ਪਤਨੀ ਰਵੀ ਕੁਮਾਰ ਵਾਸੀ ਪਿੰਡ ਭਾਰ ਸਿੰਘ ਪੁਰਾ ਥਾਣਾ ਫਿਲੌਰ, ਉਸ ਦੀ ਧੀ ਸਮਨਪ੍ਰੀਤ (ਉਮਰ 10 ਸਾਲ) ਅਤੇ ਪੁੱਤਰ ਨਵਨੀਤ ਕੁਮਾਰ (ਉਮਰ ਕਰੀਬ 5 ਸਾਲ) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਰੇਲਵੇ ਪੁਲਸ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਪ੍ਰਵੀਨ ਕੁਮਾਰੀ, ਸਮਨਪ੍ਰੀਤ ਅਤੇ ਨਵਨੀਤ ਕੁਮਾਰ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਭੇਜ ਦਿੱਤਾ ਹੈ। ਇਹ ਪੁੱਛੇ ਜਾਣ 'ਤੇ ਕਿ ਮ੍ਰਿਤਕਾਂ ਨੇ ਆਖਰਕਾਰ ਫਗਵਾੜਾ ਵਿੱਖੇ ਸ਼ਤਾਬਦੀ ਐਕਸਪ੍ਰੈਸ ਰੇਲ ਗੱਡੀ ਅੱਗੇ ਛਾਲਾਂ ਮਾਰ ਕੇ ਖੁਦਕੁਸ਼ੀ ਕਿਉਂ ਕੀਤੀ ਹੈ? ਐੱਸ ਆਈ ਗੁਰਭੇਜ ਸਿੰਘ ਨੇ ਕਿਹਾ ਕਿ ਰੇਲਵੇ ਪੁਲਸ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਪੁਲਸ ਨੂੰ ਮੌਕੇ ਤੋਂ ਮ੍ਰਿਤਕਾਂ ਦੀ ਖੁਦਕੁਸ਼ੀ ਤੋਂ ਪਹਿਲਾਂ ਲਿਖਿਆ ਕਿਸੇ ਵੀ ਤਰ੍ਹਾਂ ਦਾ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਹਾਲਾਂਕਿ, ਪੁਲਸ ਨੇ ਰੇਲਵੇ ਟਰੈਕ ਨੇੜੇ ਤਿੰਨਾਂ ਮ੍ਰਿਤਕਾਂ ਦੇ ਆਧਾਰ ਕਾਰਡ ਬਰਾਮਦ ਕੀਤੇ ਹਨ।

ਇਹ ਖ਼ਬਰ ਵੀ ਪੜ੍ਹੋ - ਬੰਦੀਆਂ ਨੂੰ ਰਿਹਾਅ ਕਰਨ ਲਈ ਸਹਿਮਤ ਹੋਇਆ ਹਮਾਸ, ਇਜ਼ਰਾਈਲ ਅੱਗੇ ਰੱਖੀ ਇਹ ਸ਼ਰਤ

ਉਨ੍ਹਾਂ ਦੱਸਿਆ ਕਿ ਪੁਲਸ ਜਾਂਚ ਵਿੱਚ ਪਤਾ ਲੱਗਾ ਹੈ ਕਿ ਮ੍ਰਿਤਕਾ ਪ੍ਰਵੀਨ ਕੁਮਾਰੀ ਦਾ ਪਤੀ ਰਵੀ ਕੁਮਾਰ ਵਿਦੇਸ਼ ਵਿਚ ਹੈ। ਹਾਲਾਂਕਿ, ਪੁਲਸ ਅਜੇ ਇਸ ਤੱਥ ਦੀ ਵੀ ਜਾਂਚ ਕਰ ਰਹੀ ਹੈ ਅਤੇ ਮ੍ਰਿਤਕਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਸੰਪਰਕ ਕਰ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਮਾਮਲੇ ਨੂੰ ਲੈ ਕੇ ਲੋਕਾਂ 'ਚ ਕਈ ਤਰਾਂ ਦੀਆਂ ਚਰਚਾਵਾਂ ਦਾ ਦੌਰ ਚੱਲ ਰਿਹਾ ਹੈ, ਜੋ ਫਗਵਾੜਾ ਸਮੇਤ ਆਸ ਪਾਸ ਦੇ ਇਲਾਕਿਆ 'ਚ ਭਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪਰ ਇਕ ਮਾਂ ਨੇ ਆਪਣੇ ਦੋਨਾਂ ਬੱਚਿਆਂ ਨਾਲ ਅਜਿਹਾ ਭਿਆਨਕ ਕਦਮ ਕਿਉਂ ਚੁੱਕਿਆ ਹੈ  ਇਸ ਦੇ ਕਾਰਨਾਂ ਦਾ ਅਧਿਕਾਰਤ ਤੌਰ 'ਤੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੂਰਾ ਮਾਮਲਾ ਇਕ ਵੱਡੀ ਪਹੇਲੀ ਹੀ ਬਣਿਆ ਹੋਇਆ ਹੈ। ਰੇਲਵੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


Anmol Tagra

Content Editor

Related News