ਨੂਰਮਹਿਲ: ਨੂੰਹ-ਪੁੱਤਰ ਹੀ ਨਿਕਲੇ ਵਿਧਵਾ ਮਾਂ ਦੇ ਕਾਤਲ, ਨਾਜਾਇਜ਼ ਸੰਬੰਧਾਂ ਦੇ ਸ਼ੱਕ ''ਚ ਦਿੱਤੀ ਦਰਦਨਾਕ ਮੌਤ

Sunday, Sep 12, 2021 - 05:17 PM (IST)

ਨੂਰਮਹਿਲ: ਨੂੰਹ-ਪੁੱਤਰ ਹੀ ਨਿਕਲੇ ਵਿਧਵਾ ਮਾਂ ਦੇ ਕਾਤਲ, ਨਾਜਾਇਜ਼ ਸੰਬੰਧਾਂ ਦੇ ਸ਼ੱਕ ''ਚ ਦਿੱਤੀ ਦਰਦਨਾਕ ਮੌਤ

ਨੂਰਮਹਿਲ (ਸ਼ਰਮਾ)- ਸਥਾਨਕ ਮੁਹੱਲਾ ਰਵਿਦਾਸਪੁਰਾ ਦੀ ਇਕ ਵਿਧਵਾ ਔਰਤ ਵਿਦਿਆ ਦੇਵੀ ਉਰਫ਼ ਭੋਲੀ ਦਾ ਬੀਤੇ ਦਿਨੀਂ ਕਤਲ ਕਰ ਦਿੱਤਾ ਗਿਆ ਸੀ। ਮਿ੍ਤਕ ਦੀ ਬੇਟੀ ਦੇ ਜੇਠ ਨਰਿੰਦਰ ਕੁਮਾਰ ਭੰਡਾਲ ਪੁੱਤਰ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਭੰਡਾਲ ਥਾਣਾ ਨੂਰਮਹਿਲ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਸ਼ੁੱਕਰਵਾਰ ਸਵੇਰੇ 6.15 'ਤੇ ਉਸ ਦੇ ਭਰਾ ਜੋਕਿ ਰਿਸ਼ਤੇ ਵਿਚ ਮ੍ਰਿਤਕ ਦਾ ਜਵਾਈ ਲੱਗਦਾ ਹੈ, ਨੂੰ ਫੋਨ ਆਇਆ ਕਿ ਉਸ ਦੀ ਸੱਸ (ਵਿਦਿਆ ਦੇਵੀ) ਨੂੰ ਕਿਸੇ ਜ਼ਹਿਰੀਲੀ ਚੀਜ਼ ਨੇ ਡੱਸ ਲਿਆ ਹੈ, ਜਿਸ ਕਾਰਨ ਉਸ ਦਾ ਮੌਤ ਹੋ ਗਈ ਹੈ।

ਸਾਰੀਆਂ ਸਿਆਸੀ ਪਾਰਟੀਆਂ ਦੇ ਵਿਰੋਧ ਨੂੰ ਉਗਰਾਹਾਂ ਨੇ ਦੱਸਿਆ ਗਲਤ, ਆਖੀ ਵੱਡੀ ਗੱਲ

PunjabKesari

ਭੰਡਾਲ ਨੇ ਦੱਸਿਆ ਕਿ ਜਦ ਅਸੀਂ ਮੌਕੇ 'ਤੇ ਪਹੁੰਚ ਕੇ ਵੇਖਿਆ ਤਾਂ ਮ੍ਰਿਤਕ ਵਿਦਿਆ ਦੇਵੀ ਦੀ ਖ਼ੂਨ ਨਾਲ ਲਥ-ਪੱਥ ਲਾਸ਼ ਬੈਡ 'ਤੇ ਪਈ ਸੀ | ਪੁਲਸ ਨੂੰ ਖ਼ਬਰ ਕਰਨ ਉਪਰੰਤ ਬਰੀਕੀ ਨਾਲ ਜਾਂਚ ਕਰਦਿਆਂ ਮ੍ਰਿਤਕ ਦੇ ਪੁੱਤਰ ਅਤੇ ਨੂੰਹ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਥੋੜੀ ਜਿਹੀ ਪੁੱਛਗਿਛ ਦੇ ਨਾਲ ਹੀ ਮ੍ਰਿਤਕ ਦੇ ਪੁੱਤਰ ਗਗਨਦੀਪ ਉਰਫ਼ ਗੱਗੀ ਅਤੇ ਉਸ ਦੀ ਪਤਨੀ ਗੁਰਪ੍ਰੀਤ ਕੌਰ ਨੇ ਕਬੂਲ ਕਰ ਲਿਆ ਕਿ ਉਨ੍ਹਾਂ ਨੇ ਹੀ ਆਪਣੀ ਮਾਂ ਦਾ ਕਤਲ ਕੀਤਾ ਹੈ। 

ਇਹ ਵੀ ਪੜ੍ਹੋ: ‘ਬਾਬੇ ਨਾਨਕ’ ਦੇ ਵਿਆਹ ਪੁਰਬ ਦੇ ਸਬੰਧ ’ਚ ਸੁਲਤਾਨਪੁਰ ਲੋਧੀ ਤੋਂ ਬਟਾਲਾ ਲਈ ਰਵਾਨਾ ਹੋਇਆ ਨਗਰ ਕੀਰਤਨ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾਮੁਖੀ ਗੁਰਿੰਦਰਜੀਤ ਸਿੰਘ ਨਾਗਰਾ ਨੇ ਕਤਲ ਕੇ ਕਾਰਨ ਬਾਰੇ ਦੱਸਿਆ ਕਿ ਗਗਨਦੀਪ ਉਰਫ਼ ਗੱਗੀ ਨੂੰ ਆਪਣੀ ਮਾਂ ਦੇ ਚਰਿੱਤਰ 'ਤੇ ਸ਼ੱਕ ਸੀ ਕਿ ਉਸ ਦੀ ਮਾਂ ਦੇ ਕਿਸੇ ਨਾਲ ਨਾਜਾਇਜ਼ ਸੰਬੰਧ ਸਨ। ਕਤਲ ਸਮੇਂ ਗਗਨਦੀਪ ਉਰਫ ਗੱਗੀ ਨੇ ਆਪਣੀ ਮਾਂ ਦੇ ਮੂੰਹ 'ਤੇ ਸਰਾਹਣਾ ਰੱਖ ਕੇ ਉਸ ਨੂੰ ਬੇਹੋਸ਼ ਕੀਤਾ, ਜਿਸ ਵਿਚ ਉਸ ਦੀ ਪਤਨੀ ਗੁਰਪ੍ਰੀਤ ਕੌਰ ਨੇ ਵੀ ਉਸ ਦਾ ਸਾਥ ਦਿੱਤਾ ਬੇਹੋਸ਼ ਕਰਨ ਉਪਰੰਤ ਉਸ ਦੇ ਮੂੰਹ 'ਤੇ ਸੱਟਾਂ ਮਾਰੀਆਂ, ਜਿਸ ਨਾਸ ਉਸ ਦੀ ਮੌਤ ਹੋ ਗਈ। ਪੁਲਸ ਨੇ ਭਾਰਤੀ ਦੰਡਾਵਲੀ ਦੀ ਧਾਰਾ 302 ਦੇ ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News