ਮਾਂ ਨਾਲ ਐਕਟਿਵਾ ’ਤੇ ਜਾ ਰਹੀ ਬੇਟੀ ਨਾਲ ਕੀਤੀ ਛੇੜਛਾੜ, ਮਾਂ ਨੇ ਰੋਕਿਆ ਤਾਂ ਦਾਤਰ ਨਾਲ ਕਰ''ਤਾ ਹਮਲਾ

Monday, Aug 26, 2024 - 02:14 AM (IST)

ਮਾਂ ਨਾਲ ਐਕਟਿਵਾ ’ਤੇ ਜਾ ਰਹੀ ਬੇਟੀ ਨਾਲ ਕੀਤੀ ਛੇੜਛਾੜ, ਮਾਂ ਨੇ ਰੋਕਿਆ ਤਾਂ ਦਾਤਰ ਨਾਲ ਕਰ''ਤਾ ਹਮਲਾ

ਲੁਧਿਆਣਾ (ਅਨਿਲ) : ਥਾਣਾ ਮੇਹਰਬਾਨ ਦੀ ਪੁਲਸ ਨੇ 2 ਨੌਜਵਾਨਾਂ ਖਿਲਾਫ ਛੇੜਛਾੜ ਕਰ ਕੇ ਕੁੱਟਮਾਰ ਕਰਨ ਦਾ ਮਾਮਲਾ ਦਰਜ ਕੀਤਾ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਪਰਮਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤਕਰਤਾ ਨੇਹਾ ਦੇਵੀ ਪਤਨੀ ਰਾਜ ਕਿਸ਼ੋਰ ਚੌਧਰੀ ਵਾਸੀ ਵਾਲੀਆ ਵਿਹਾਰ ਕਾਲੋਨੀ ਮੇਹਰਬਾਨ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ 19 ਅਗਸਤ ਨੂੰ ਉਹ ਆਪਣੀ ਲੜਕੀ ਆਂਚਲ ਨਾਲ ਐਕਟਿਵਾ ’ਤੇ ਚੁੰਗੀ ਮੇਹਰਬਾਨ ਤੋਂ ਆਪਣੇ ਘਰ ਜਾ ਰਹੀ ਸੀ।

ਇਸ ਦੌਰਾਨ ਰਾਹ ’ਚ ਪਿੱਛਿਓਂ ਇਕ ਐਕਟਿਵਾ ’ਤੇ ਸਵਾਰ 2 ਨੌਜਵਾਨ ਆਏ, ਜਿਨ੍ਹਾਂ ਨੇ ਉਨ੍ਹਾਂ ਦੀ ਐਕਟਿਵਾ ਨੂੰ ਰਾਹ ’ਚ ਘੇਰ ਲਿਆ। ਇਸ ਤੋਂ ਬਾਅਦ ਇਕ ਨੌਜਵਾਨ ਨੇ ਉਸ ਦੀ ਕੁੜੀ ਦਾ ਹੱਥ ਫੜ ਲਿਆ ਅਤੇ ਗਾਲੀ-ਗਲੋਚ ਕਰਨ ਲੱਗੇ। ਜਦੋਂ ਔਰਤ ਨੇ ਅਜਿਹਾ ਕਰਨ ਤੋਂ ਰੋਕਿਆ ਤਾਂ ਇਕ ਨੌਜਵਾਨ ਨੇ ਲੋਹੇ ਦੇ ਦਾਤਰ ਨਾਲ ਉਸ ਦੇ ਸਿਰ ’ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਦੋਵੇਂ ਮੁਲਜ਼ਮ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ।

ਥਾਣਾ ਮੁਖੀ ਨੇ ਦੱਸਿਆ ਕਿ ਇਸ ਤੋਂ ਬਾਅਦ ਔਰਤ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਨੇਹਾ ਦੇਵੀ ਦੀ ਸ਼ਿਕਾਇਤ ’ਤੇ ਮੁਲਜ਼ਮ ਬੀਨੂ ਅਤੇ ਦੀਸ਼ਾ ਖਿਲਾਫ ਥਾਣਾ ਮੇਹਰਬਾਨ ’ਚ ਮਾਮਲਾ ਦਰਜ ਕਰ ਕੀਤਾ ਹੈ। ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Sandeep Kumar

Content Editor

Related News