ਵਾਹਨ ਦੀ ਟੱਕਰ ਵੱਜਣ ਨਾਲ ਮਾਂ ਦੀ ਮੌਤ, ਧੀ ਵਾਲ-ਵਾਲ ਬਚੀ

Tuesday, Nov 29, 2022 - 02:15 AM (IST)

ਬਟਾਲਾ/ਜੈਂਤੀਪੁਰ (ਸਾਹਿਲ, ਬਲਜੀਤ) : ਅਣਪਛਾਤੇ ਵਾਹਨ ਦੀ ਟੱਕਰ ਵੱਜਣ ਨਾਲ ਮਾਂ ਦੀ ਮੌਤ ਅਤੇ ਧੀ ਦਾ ਵਾਲ-ਵਾਲ ਬਚਾਅ ਹੋ ਗਿਆ ਹੈ। ਜਾਣਕਾਰੀ ਮੁਤਾਬਕ ਕੁਲਵਿੰਦਰ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਸਿੰਬਲ ਚੌਕ ਬਟਾਲਾ, ਆਪਣੀ ਲੜਕੀ ਨਾਲ ਸਕੂਟਰੀ ’ਤੇ ਸਵਾਰ ਹੋ ਕੇ ਅੰਮ੍ਰਿਤਸਰ ਤੋਂ ਬਟਾਲਾ ਵੱਲ ਆ ਰਹੀ ਸੀ। ਜਦੋਂ ਇਹ ਮਾਂਵਾਂ-ਧੀਆਂ ਪਿੰਡ ਪਾਖਰਪੁਰਾ ਨੇੜੇ ਪੁੱਜੀਆਂ ਤਾਂ ਕਿਸੇ ਤੇਜ਼ ਰਫਤਾਰ ਅਣਪਛਾਤੇ ਵਾਹਨ ਨੇ ਇਨ੍ਹਾਂ ਦੀ ਸਕੂਟਰੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਦੇ ਸਿੱਟੇ ਵਜੋਂ ਸਕੂਟਰੀ ਚਲਾ ਰਹੀ ਕੁਲਵਿੰਦਰ ਕੌਰ ਸੜਕ ’ਤੇ ਡਿੱਗ ਪਈ ਅਤੇ ਸਿਰ ਵਿਚ ਸੱਟ ਲੱਗਣ ਕਰ ਕੇ ਗੰਭੀਰ ਜ਼ਖਮੀ ਹੋ ਗਈ। ਜਦਕਿ ਉਸ ਦੀ ਲੜਕੀ ਵਾਲ-ਵਾਲ ਬਚ ਗਈ।

ਇਹ ਖ਼ਬਰ ਵੀ ਪੜ੍ਹੋ - ਕੁੱਤੇ ਕੋਲੋਂ ਚੱਲੀ ਗੋਲ਼ੀ, ਸ਼ਿਕਾਰ ਖੇਡਣ ਗਏ ਮਾਲਕ ਦੀ ਹੋਈ ਮੌਤ

ਓਧਰ, ਇਸ ਬਾਰੇ ਸੂਚਨਾ ਮਿਲਦਿਆਂ ਹੀ ਉਕਤ ਔਰਤ ਨੂੰ ਤੁਰੰਤ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ 108 ਐਂਬੂਲੈਂਸ ਦੇ ਮੁਲਾਜ਼ਮਾਂ ਨੇ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਕੁਲਵਿੰਦਰ ਕੌਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਕਰਜ਼ਾਈ ਪਿਓ ਦਾ ਰੂਹ ਕੰਬਾਊ ਕਾਰਾ ! ਰੋਟੀ ਲਈ ਨਹੀਂ ਸੀ ਪੈਸੇ ਤਾਂ 2 ਸਾਲਾ ਬੱਚੀ ਨੂੰ ਜ਼ੋਰ ਨਾਲ ਗਲੇ ਲਗਾ...

ਓਧਰ, ਜਦੋਂ ਪੁਲਸ ਚੌਕੀ ਜੈਂਤੀਪੁਰ ਦੇ ਇੰਚਾਰਜ ਏ. ਐੱਸ. ਆਈ. ਜਸਬੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਾਈਵੇ ’ਤੇ ਲੱਗੇ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਫਿਲਹਾਲ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਕਾਨੂੰਨੀ ਕਾਰਵਾਈ ਜਾਰੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News