ਫਿਰ ਆਈ ਮਾੜੀ ਖ਼ਬਰ, ਮਾਂ ਨੇ ਧੀ ਸਣੇ ਨਹਿਰ ''ਚ ਮਾਰੀ ਛਾਲ

Wednesday, Feb 03, 2021 - 06:24 PM (IST)

ਫਿਰ ਆਈ ਮਾੜੀ ਖ਼ਬਰ, ਮਾਂ ਨੇ ਧੀ ਸਣੇ ਨਹਿਰ ''ਚ ਮਾਰੀ ਛਾਲ

ਬੱਸੀ ਪਠਾਣਾ (ਰਾਜਕਮਲ) : ਭਾਖੜਾ ਨਹਿਰ ਪਿੰਡ ਮਹਿਦੂਦਾਂ ਬੱਸੀ ਪਠਾਣਾ ਦੇ ਪੁੱਲ ਦੇ ਕੋਲ ਇਕ 38 ਸਾਲਾ ਮਹਿਲਾ ਵੱਲੋਂ ਉਸਦੀ 7 ਸਾਲ ਦੀ ਬੱਚੀ ਸਣੇ ਛਲਾਂਗ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਜਾਂਚ ਕਰਨ ’ਤੇ ਪਤਾ ਚੱਲਿਆ ਹੈ ਕਿ ਮਹਿਲਾ ਪਰਮਜੀਤ ਕੌਰ ਪਿੰਕੀ ਪਤਨੀ ਬਹਾਦਰ ਸਿੰਘ ਨਿਵਾਸੀ ਪਿੰਡ ਅਬਦੁਲਾਪੁਰ ਥਾਣਾ ਬੱਸੀ ਪਠਾਣਾ ਦੀ ਰਹਿਣ ਵਾਲੀ ਸੀ ਅਤੇ ਪਰਮਜੀਤ ਕੌਰ ਦੇ ਪਿਤਾ ਪਿਆਰਾ ਸਿੰਘ ਵੱਲੋਂ ਪੁਲਸ ਨੂੰ ਦਰਜ ਕਰਵਾਏ ਗਏ ਬਿਆਨਾਂ ਦੇ ਮੁਤਾਬਿਕ ਉਨ੍ਹਾਂ ਦੀ ਪੁੱਤਰੀ ਪਹਿਲਾਂ ਤੋਂ ਹੀ ਡਿਪੈ੍ਰਸ਼ਨ ਦਾ ਸ਼ਿਕਾਰ ਸੀ, ਜਿਸ ਕਾਰਨ ਉਸਨੇ ਅਜਿਹਾ ਕਦਮ ਚੁੱਕਿਆ ਹੈ।

ਇਹ ਵੀ ਪੜ੍ਹੋ : ਜਲਾਲਾਬਾਦ ਦੀ ਝੜਪ ਤੋਂ ਬਾਅਦ ਸ਼ੇਰ ਘੁਬਾਇਆ ਦਾ ਸੁਖਬੀਰ ਬਾਦਲ 'ਤੇ ਵੱਡਾ ਬਿਆਨ

ਉਨ੍ਹਾਂ ਪੁਲਸ ਨੂੰ ਦੱਸਿਆ ਕਿ ਮ੍ਰਿਤਕਾ ਪਰਮਜੀਤ ਕੌਰ ਦੇ ਕੋਲ ਤਿੰਨ ਕੁੜੀਆਂ ਅਤੇ ਇਕ ਲੜਕਾ ਹੈ। ਬੀਤੇ ਦਿਨੀਂ ਸਵੇਰੇ ਉਹ ਆਪਣੇ ਤਿੰਨ ਬੱਚਿਆਂ ਨੂੰ ਸਕੂਲ ਛੱਡਣ ਤੋਂ ਬਾਅਦ ਛੋਟੀ ਬੱਚੀ ਹਰਗੁਣ ਨੂੰ ਨਾਲ ਲੈ ਕੇ ਆਪਣੇ ਪੇਕੇ ਮੋਰਿੰਡਾ ਜਾਣ ਲਈ ਨਿਕਲੀ ਸੀ ਪਰ ਉਸਨੇ ਪਿੰਡ ਮਹਿਦੂਦਾਂ ਕੋਲ ਜਾ ਕੇ ਨਹਿਰ ਵਿਚ ਛਲਾਂਗ ਮਾਰ ਦਿੱਤੀ। ਬੀਬੀ ਦੀ ਲਾਸ਼ ਨੂੰ ਗੋਤਾਖੋਰਾਂ ਦੀ ਟੀਮ ਵੱਲੋਂ ਫਲੋਟਿੰਗ ਰੈਸਟੋਰੈਂਟ ਦੇ ਕੋਲ ਬਰਾਮਦ ਕਰ ਲਿਆ ਗਿਆ ਹੈ ਪਰ ਬੱਚੀ ਦੀ ਤਲਾਸ਼ ਜਾਰੀ ਹੈ। ਪੁਲਸ ਨੇ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਅਹਿਮ ਖ਼ਬਰ, ਟ੍ਰੈਵਲ ਏਜੰਟਾਂ ਨੇ ਬਣਾਇਆ ਸਟੱਡੀ ਵੀਜ਼ਾ ਦੇ ਨਾਂ ’ਤੇ ਠੱਗੀ ਮਾਰਨ ਦਾ ਨਵਾਂ ਫੰਡਾ


author

Gurminder Singh

Content Editor

Related News