ਪਿਤਾ ਦੇ ਸਸਕਾਰ ਤੋਂ ਪਰਤ ਰਹੀ ਧੀ ਸਣੇ 5 ਸਾਲਾ ਬੱਚੀ ਦੀ ਹਾਦਸੇ ’ਚ ਮੌਤ

Wednesday, Jan 31, 2024 - 06:17 PM (IST)

ਪਿਤਾ ਦੇ ਸਸਕਾਰ ਤੋਂ ਪਰਤ ਰਹੀ ਧੀ ਸਣੇ 5 ਸਾਲਾ ਬੱਚੀ ਦੀ ਹਾਦਸੇ ’ਚ ਮੌਤ

ਮਲੋਟ (ਵਿਕਾਸ) : ਕੱਲ ਗੁਰੂਹਰਸਹਾਏ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਮਲੋਟ ਵਾਸੀ ਇਕ 35 ਸਾਲਾ ਮਹਿਲਾ ਅਤੇ ਉਸਦੀ 5 ਸਾਲਾ ਬੱਚੀ ਦੀ ਦਰਦਨਾਕ ਮੌਤ ਹੋ ਗਈ, ਜਦਕਿ ਇਸ ਹਾਦਸੇ ਵਿਚ ਮਹਿਲਾ ਦਾ ਪਤੀ ਅਤੇ ਸੱਸ ਗੰਭੀਰ ਫੱਟੜ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਮਲੋਟ ਦੇ ਦਵਿੰਦਰਾ ਰੋਡ ਵਾਸੀ ਸੁਖਮੀਤ ਕੌਰ ਆਪਣੇ ਪਤੀ ਗੁਰਜੀਤ ਸਿੰਘ, ਸੱਸ ਤੇ ਪੰਜ ਸਾਲਾ ਧੀ ਨਾਲ ਗੁਰੂਹਰਸਹਾਏ ਵਿਖੇ ਆਪਣੇ ਪਿਤਾ ਦੇ ਸਸਕਾਰ ਉਪਰੰਤ ਕਾਰ ’ਤੇ ਸਵਾਰ ਹੋ ਕੇ ਵਾਪਸ ਮਲੋਟ ਆ ਰਹੀ ਸੀ ਅਤੇ ਗੁਰੂਹਰਸਹਾਏ ਨੇੜੇ ਪਿੰਡ ਝੰਡੂ ਵਾਲਾ ਦੇ ਕੋਲ ਉਨ੍ਹਾਂ ਦੀ ਇਕ ਹੋਰ ਕਾਰ ਨਾਲ ਜ਼ੋਰਦਾਰ ਟੱਕਰ ਹੋ ਗਈ। 

ਇਹ ਵੀ ਪੜ੍ਹੋ : ਪੰਜਾਬ ਵਿਚ ਫਿਰ ਵੱਡਾ ਹਾਦਸਾ, ਨਵਵਿਆਹੇ ਜੋੜੇ ਦੀ ਮੌਕੇ ’ਤੇ ਮੌਤ

ਇਸ ਹਾਦਸੇ ਵਿਚ ਸੁਖਮੀਤ ਕੌਰ ਅਤੇ ਉਸ ਦੀ ਬੱਚੀ ਨਿਮਰਤ ਕੌਰ ਦੀ ਦਰਦਨਾਕ ਮੌਤ ਹੋ ਗਈ, ਜਦਕਿ ਗੁਰਜੀਤ ਸਿੰਘ ਅਤੇ ਉਸਦੇ ਮਾਤਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਨਿਮਰਤ ਕੌਰ ਜੀ. ਟੀ. ਬੀ. ਐਲੀਮੈਂਟਰ ਸਕੂਲ ਦੀ ਵਿਦਿਆਰਥਣ ਸੀ। ਇਸ ਹਾਦਸੇ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਇਹ ਵੀ ਪੜ੍ਹੋ : ਕਾਲ ਬਣ ਕੇ ਆਈ ਫਾਰਚੂਨਰ ਨੇ ਖੋਹ ਲਿਆ ਸਕੂਲੋਂ ਆ ਰਿਹਾ ਇਕਲੌਤਾ ਪੁੱਤ, ਜਨਮ ਦਿਨ ਤੋਂ ਪਹਿਲਾਂ ਆ ਗਈ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News