ਰਿਸ਼ਤੇ ਤੋਂ ਮਨ੍ਹਾ ਕਰਨ ''ਤੇ ਨੌਜਵਾਨ ਦਾ ਸ਼ਰਮਨਾਕ ਕਾਰਾ, ਕਾਰ ''ਚ ਬਿਠਾ ਮਾਂ-ਧੀ ਦੀ ਕੀਤੀ ਕੁੱਟਮਾਰ

Friday, Oct 23, 2020 - 06:22 PM (IST)

ਰਿਸ਼ਤੇ ਤੋਂ ਮਨ੍ਹਾ ਕਰਨ ''ਤੇ ਨੌਜਵਾਨ ਦਾ ਸ਼ਰਮਨਾਕ ਕਾਰਾ, ਕਾਰ ''ਚ ਬਿਠਾ ਮਾਂ-ਧੀ ਦੀ ਕੀਤੀ ਕੁੱਟਮਾਰ

ਜਲੰਧਰ (ਜ. ਬ.)— ਇਥੋ ਦੇ ਸ਼ਕਤੀ ਨਗਰ 'ਚ ਵੀਰਵਾਰ ਦੇਰ ਰਾਤ ਕਾਰ ਸਵਾਰ ਨੌਜਵਾਨਾਂ ਨੇ ਸੈਰ ਕਰ ਰਹੀ ਮਾਂ-ਧੀ ਨੂੰ ਅਗਵਾ ਕਰ ਲਿਆ ਅਤੇ ਬਾਅਦ 'ਚ ਕੁੱਟਮਾਰ ਕਰਕੇ ਧਮਕੀਆਂ ਦਿੰਦੇ ਹੋਏ ਛੱਡ ਕੇ ਫਰਾਰ ਹੋ ਗਏ। ਥਾਣਾ ਨੰਬਰ 4 ਦੀ ਪੁਲਸ ਨੂੰ ਪੀੜਤਾ ਨਰਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੀ ਧੀ ਵਿਸ਼ਵਜੀਤ ਨਾਲ ਘਰ ਦੇ ਬਾਹਰ ਸੈਰ ਕਰ ਰਹੀ ਸੀ ਕਿ ਇਸ ਦੌਰਾਨ ਉਸ ਦਾ ਜਾਣਕਾਰ ਨੌਜਵਾਨ ਉਨ੍ਹਾਂ ਕੋਲ ਆਇਆ ਅਤੇ ਬਦਤਮੀਜ਼ੀ ਕਰਦੇ ਜ਼ਬਰਦਸਤੀ ਉਨ੍ਹਾਂ ਨੂੰ ਕਾਰ 'ਚ ਬਿਠਾ ਕੇ ਜੇ. ਪੀ. ਨਗਰ ਇਲਾਕੇ 'ਚ ਲੈ ਗਿਆ, ਜਿੱਥੇ ਉਨ੍ਹਾਂ ਮਾਵਾਂ-ਧੀਆਂ ਨਾਲ ਕੁੱਟਮਾਰ ਵੀ ਕੀਤੀ।

ਇਹ ਵੀ ਪੜ੍ਹੋ: 6 ਸਾਲਾ ਬੱਚੀ ਨਾਲ ਹੋਈ ਹੈਵਾਨੀਅਤ ਮਾਮਲੇ 'ਚ ਮੁੱਖ ਮੰਤਰੀ ਨੇ ਡੀ.ਜੀ.ਪੀ. ਨੂੰ ਦਿੱਤੇ ਸਖ਼ਤ ਨਿਰਦੇਸ਼

ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਨਾਲ ਉਨ੍ਹਾਂ ਦੀ ਧੀ ਦੇ ਰਿਸ਼ਤੇਦਾਰ ਦੀ ਗੱਲ ਚੱਲ ਰਹੀ ਸੀ ਪਰ ਕਿਸੇ ਕਾਰਨ ਰਿਸ਼ਤਾ ਨਹੀਂ ਹੋ ਸਕਿਆ, ਜਿਸ ਕਾਰਨ ਉਸ ਨੇ ਉਨ੍ਹਾਂ ਨਾਲ ਅਜਿਹਾ ਸਲੂਕ ਕੀਤਾ। ਉਨ੍ਹਾਂ ਦੱਸਿਆ ਕਿ ਵੀਰਵਾਰ ਰਾਤ ਕਰੀਬ 8 ਵਜੇ ਉਹ ਆਪਣੇ ਘਰ ਦੇ ਬਾਹਰ ਧੀ ਨਾਲ ਸੈਰ ਕਰ ਰਹੀ ਸੀ ਕਿ ਉਕਤ ਨੌਜਵਾਨ ਕਾਰ 'ਚ ਸਾਥੀਆਂ ਸਮੇਤ ਆਇਆ ਅਤੇ ਮਾਂ ਸਮੇਤ ਧੀ ਨੂੰ ਜਬਰਨ ਕਾਰ 'ਚ ਬਿਠਾ ਲਿਆ। ਕਾਰ 'ਚ ਕੁੱਟਮਾਰ ਕਰਨ ਤੋਂ ਬਾਅਦ ਮਾਂ-ਧੀ ਨੂੰ ਧਮਕੀਆਂ ਦਿੰਦਾ ਹੋਇਆ ਕਾਰ 'ਚੋਂ ਬਾਹਰ ਕੱਢ ਕੇ ਫਰਾਰ ਹੋ ਗਿਆ। ਉਹ ਕਿਸੇ ਤਰੀਕੇ ਘਰ ਪਹੁੰਚੀਆਂ ਅਤੇ ਪਰਿਵਾਰ ਨੂੰ ਸਾਰੀ ਗੱਲਬਾਤ ਦੱਸੀ।

ਇਹ ਵੀ ਪੜ੍ਹੋ: ਟਾਂਡਾ: ਸੜੀ ਹੋਈ ਮਿਲੀ ਬੱਚੀ ਦੀ ਲਾਸ਼ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਜਬਰ-ਜ਼ਿਨਾਹ ਤੋਂ ਬਾਅਦ ਕੀਤਾ ਸੀ ਕਤਲ

ਉਥੇ ਹੀ ਥਾਣਾ ਚਾਰ ਦੀ ਸਬ ਇੰਸਪੈਕਟਰ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਜਿੱਥੇ ਵਾਰਦਾਤ ਹੋਈ ਹੈ ਜਾਂ ਫਿਰ ਜਿੱਥੇ ਦੋਹਾਂ ਦੀ ਕੁੱਟਮਾਰ ਕਰਕੇ ਛੱਡਿਆ ਗਿਆ, ਉਥੇ ਸੀ. ਸੀ. ਟੀ. ਵੀ. ਫੁਟੇਜ਼ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਟਾਂਡਾ: 6 ਸਾਲਾ ਬੱਚੀ ਨਾਲ ਦਰਿੰਦਗੀ ਕਰਨ ਵਾਲੇ ਮੁਲਜ਼ਮ ਦੀ CCTV ਫੁਟੇਜ਼ ਆਈ ਸਾਹਮਣੇ


author

shivani attri

Content Editor

Related News