ਮਾਂ ਦੇ ''ਨਾਇਕ'' ਪੁੱਤ ਬਣੇ ਖਲਨਾਇਕ, ਦੇਖੋ ਕੀ ਕੀਤਾ ਮਾਂ ਦਾ ਹਾਲ, ਰੋ-ਰੋ ਸੁਣਾਈ ਦਾਸਤਾਨ (ਵੀਡੀਓ)

Sunday, Aug 30, 2020 - 06:47 PM (IST)

ਬਠਿੰਡਾ (ਕੁਨਾਲ ਬਾਂਸਲ) : ਵੈਸੇ ਤਾਂ ਸਾਰੇ ਪੁੱਤ ਮਾਵਾਂ ਲਈ ਹੀਰੋ ਹੁੰਦੇ ਹਨ ਪਰ ਬਜ਼ੁਰਗਾਂ ਦਾ ਸਤਿਕਾਰ ਕਰਨਾ ਸਿਖਾਉਣ ਵਾਲੇ ਪੰਜਾਬ ਦੇ ਪੁੱਤ ਹੁਣ ਵਿਲੇਨ ਬਣਦੇ ਜਾ ਰਹੇ ਹਨ। ਰੋਜ਼ਾਨਾ ਪੰਜਾਬ ਦੀਆਂ ਸੜਕਾਂ 'ਤੇ ਜਿਸ ਤਰ੍ਹਾਂ ਬਜ਼ੁਰਗ ਮਾਵਾਂ ਰੁਲ ਰਹੀਆਂ ਹਨ, ਉਹ ਦੇਖ ਕੇ ਦਿਲ ਵਲੂੰਧਰ ਜਾਂਦਾ ਹੈ। ਹੁਣ ਬਠਿੰਡਾ ਦੀਆਂ ਸੜਕਾਂ 'ਤੇ ਇਕ ਮਾਂ ਮਿਲੀ ਹੈ, ਜਿਸ ਨੇ ਰੋ-ਰੋ ਕੇ ਆਪਣੀ ਦਾਸਤਾਨ ਸੁਣਾਈ। ਤਿੰਨ ਪੁੱਤਾਂ ਦੀ ਇਹ ਮਾਂ ਉਨ੍ਹਾਂ ਦੀ ਛਾਵੇਂ ਬੈਠਣ ਦੀ ਥਾਂ ਧੁੱਪੇ ਸੜਕਾਂ 'ਤੇ ਰੁਲ ਰਹੀ ਸੀ। ਬੇਬੇ ਦੀ ਲੱਤ 'ਤੇ ਸੱਟ ਲੱਗੀ ਸੀ ਪਰ ਇਲਾਜ ਨਾ ਮਿਲਣ ਕਰਕੇ ਉਹ ਸੜਕ 'ਤੇ ਠੋਕਰਾਂ ਖਾ ਰਹੀ ਹੈ। 

ਇਹ ਵੀ ਪੜ੍ਹੋ :  ਵੱਡੀ ਖ਼ਬਰ : ਕੋਰੋਨਾ ਕਾਰਣ ਅੰਮ੍ਰਿਤਸਰ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਦੀ ਮੌਤ

ਮਾਤਾ ਦੇ ਤਿੰਨ ਲੜਕੇ ਗੋਨੇਆਣਾ ਪਿੰਡ ਦੇ ਨੇੜੇ ਚੰਦ ਭਾਨ ਪਿੰਡ ਦੇ ਰਹਿਣ ਵਾਲੇ ਹਨ ਪਰ ਤਿੰਨ ਪੁੱਤਾਂ ਦੀ ਮਾਂ ਜ਼ਖਮੀ ਹਾਲਤ ਵਿਚ ਸੜਕਾਂ 'ਤੇ ਮੰਗ ਕੇ ਖਾਣ ਨੂੰ ਮਜ਼ਬੂਰ ਹੈ। ਮਾਤਾ ਨੂੰ ਜ਼ਖਮੀ ਹਾਲਤ ਵਿਚ ਦੇਖ ਸਮਾਜ ਸੇਵੀ ਸੰਸਥਾ ਨੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ। 

ਇਹ ਵੀ ਪੜ੍ਹੋ :  ਮੋਗਾ ਦੇ ਡੀ. ਸੀ. ਦਫ਼ਤਰ 'ਤੇ ਖ਼ਾਲਿਸਤਾਨੀ ਝੰਡਾ ਲਹਿਰਾਉਣ ਵਾਲੇ ਦੋ ਨੌਜਵਾਨ ਦਿੱਲੀ 'ਚ ਗ੍ਰਿਫ਼ਤਾਰ

ਮਾਵਾਂ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ। ਇਸ ਗੱਲ ਨੂੰ ਤਾਂ ਅੱਜ ਦੀ ਪੀੜ੍ਹੀ ਭੁੱਲਦੀ ਜਾ ਰਹੀ ਹੈ ਅਤੇ ਅਨਮੋਲ ਦਾਤਾਂ ਸੜਕਾਂ 'ਤੇ ਰੁੱਲ ਰਹੀਆਂ ਹਨ। ਅਜੇ ਵੀ ਵੇਲਾ ਹੈ ਸਮਝ ਜਾਓ, ਨਹੀਂ ਤਾਂ ਉਹ ਦਿਨ ਦੂਰ ਨਹੀਂ, ਜਦੋਂ ਮਾਪਿਆਂ ਦੀ ਜਗ੍ਹਾ ਤੁਸੀਂ ਇਸੇ ਤਰ੍ਹਾਂ ਸੜਕਾਂ 'ਤੇ ਰੁਲ ਰਹੇ ਹੋਵੋਗੇ।

ਇਹ ਵੀ ਪੜ੍ਹੋ :  ਦਿਲ ਕੰਬਾਉਣ ਵਾਲੇ ਹਾਦਸੇ ਨੇ ਮਿੰਟਾਂ 'ਚ ਉਜਾੜ ਦਿੱਤਾ ਪਰਿਵਾਰ, ਇਕੱਠਿਆਂ ਹੋਈ ਭਰਾਵਾਂ ਦੀ ਮੌਤ


author

Gurminder Singh

Content Editor

Related News