ਮਾਂ ਦੀ ਦਵਾਈ ਲੈਣ ਗਏ ਪੁੱਤ ਦੀ ਚਮਕੀ ਕਿਸਮਤ, ਜਿੱਤ ਗਿਆ 50 ਹਜ਼ਾਰ ਰੁਪਏ
Friday, Sep 12, 2025 - 06:21 PM (IST)

ਫਾਜ਼ਿਲਕਾ (ਨਾਗਪਾਲ) : ਗੁਰੂਹਰਸਹਾਏ ਦੇ ਰਹਿਣ ਵਾਲੇ ਸੁਰਿੰਦਰ ਕੁਮਾਰ ਦੀ ਇਕ ਵਾਰ ਫਿਰ ਕਿਸਮਤ ਚਮਕੀ ਹੈ। ਉਹ ਆਪਣੀ ਮਾਂ ਦੀਆਂ ਅੱਖਾਂ ਦੀ ਦਵਾਈ ਲੈਣ ਲਈ ਫਾਜ਼ਿਲਕਾ ਆਇਆ ਸੀ। ਇਸ ਦੌਰਾਨ ਉਸਨੇ ਲਾਟਰੀ ਦੀ ਦੁਕਾਨ ਤੋਂ ਟਿਕਟ ਖਰੀਦੀ। ਕੁਝ ਸਮੇਂ ਬਾਅਦ ਉਸਨੂੰ ਫੋਨ ’ਤੇ ਜਾਣਕਾਰੀ ਮਿਲੀ ਕਿ ਉਸਨੇ ਜੋ ਟਿਕਟ ਖਰੀਦੀ ਹੈ ਉਸ ’ਤੇ 50 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ ਹੈ। ਇਹ ਸੁਣ ਕੇ ਉਹ ਬਹੁਤ ਖੁਸ਼ ਹੋ ਗਿਆ।
ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪਹਿਲਾਂ ਵੀ ਉਸਨੇ ਲਾਟਰੀ ਦੀ ਟਿਕਟ ਖਰੀਦੀ ਸੀ ਜਿਸ ’ਤੇ ਉਸਨੇ 45 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ ਸੀ। ਇਹ ਉਸਦੀ ਜ਼ਿੰਦਗੀ ਦਾ ਦੂਜਾ ਵੱਡਾ ਖੁਸ਼ੀ ਦਾ ਮੌਕਾ ਹੈ। ਅੱਜ ਜਦੋਂ ਉਹ ਦੁਕਾਨ ’ਤੇ ਪਹੁੰਚਿਆ ਤਾਂ ਮਠਿਆਈਆਂ ਵੰਡੀਆਂ ਗਈਆਂ ਅਤੇ ਲੋਕਾਂ ਨੇ ਉਸਨੂੰ ਵਧਾਈਆਂ ਦਿੱਤੀਆਂ।