ਅਪਾਹਜ ਬਜ਼ੁਰਗ ਦੀ ਹਿਰਦੇਵੇਦਕ ਹੂਕ, ਟ੍ਰਾਈਸਾਈਕਲ 'ਤੇ ਲਾਪਤਾ ਪੁੱਤ ਦੀ ਤਸਵੀਰ ਰੱਖ ਖਾ ਰਿਹੈ ਦਰ ਦਰ ਦੀਆਂ ਠੋਕਰਾਂ
Friday, Nov 13, 2020 - 12:19 PM (IST)
ਮੋਰਿੰਡਾ (ਅਰਨੌਲੀ): ਅਜੋਕੇ ਸਮੇਂ 'ਚ ਨੌਜਵਾਨ ਵਰਗ ਆਪਣੇ ਮਾਤਾ-ਪਿਤਾ ਨੂੰ ਸਤਿਕਾਰ ਅਤੇ ਪਿਆਰ ਦੇਣਾ ਭੁੱਲਦਾ ਜਾ ਰਿਹਾ ਹੈ ਪਰ ਮਾਤਾ-ਪਿਤਾ ਭਾਵੇਂ ਕਿਸੇ ਵੀ ਹਾਲਾਤ 'ਚ ਹੋਣ ਉਹ ਆਪਣੇ ਬੱਚਿਆਂ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਰਹਿੰਦੇ ਹਨ। ਅਜਿਹੀ ਉਦਾਹਰਣ ਨਜ਼ਦੀਕੀ ਪਿੰਡ ਕਜੌਲੀ ਵਿਖੇ ਦੇਖਣ ਨੂੰ ਮਿਲੀ ਜਿੱਥੇ ਇਕ ਲੱਤ ਤੋਂ ਅਪਾਹਿਜ ਬਜ਼ੁਰਗ ਟ੍ਰਾਈਸਾਈਕਲ 'ਤੇ ਆਪਣੇ ਲਾਪਤਾ ਪੁੱਤ ਦੀ ਤਸਵੀਰ ਰੱਖ ਕੇ ਪਿੰਡ-ਪਿੰਡ ਤੇ ਸ਼ਹਿਰ-ਸ਼ਹਿਰ ਵਿਖੇ ਉਸ ਦੀ ਭਾਲ ਕਰ ਰਿਹਾ ਹੈ।
ਇਹ ਵੀ ਪੜ੍ਹੋ : ਸ਼ੌਰਿਆ ਚੱਕਰ ਬਲਵਿੰਦਰ ਸੰਧੂ ਦੇ ਕਤਲ ਕੇਸ 'ਚ ਨਵਾਂ ਮੋੜ, ਪਰਿਵਾਰ ਪਹੁੰਚਿਆ ਹਾਈਕੋਰਟ
ਇਸ ਸਬੰਧੀ ਗੱਲਬਾਤ ਕਰਦਿਆਂ ਦਲੇਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਕਜੌਲੀ ਨੇ ਦੱਸਿਆ ਕਿ ਉਸ ਦੀ ਸ਼ੂਗਰ ਦੀ ਬੀਮਾਰੀ ਚਲਦਿਆਂ ਸੱਜੀ ਲੱਤ ਕੱਟੀ ਹੋਈ ਹੈ ਅਤੇ ਮੇਰੀ ਪਤਨੀ ਦੀ ਵੀ ਸ਼ੂਗਰ ਦੀ ਬੀਮਾਰੀ ਦੇ ਕਾਰਣ ਸੱਜੀ ਲੱਤ ਕੱਟੀ ਹੋਈ ਹੈ। ਉਸ ਨੇ ਦੱਸਿਆ ਕਿ ਉਸ ਦਾ 35 ਸਾਲਾ ਪੁੱਤ ਸੁਖਦੇਵ ਸਿੰਘ 22 ਅਕੂਤਬਰ ਨੂੰ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰ ਤੋਂ ਡਿਊਟੀ 'ਤੇ ਗਿਆ ਸੀ ਪਰ ਵਾਪਸ ਨਹੀਂ ਆਇਆ। ਉਸ ਨੇ ਦੱਸਿਆ ਕਿ ਸੁਖਦੇਵ ਸਿੰਘ ਦੇ 2 ਬੱਚੇ ਅਤੇ ਪਤਨੀ ਹੈ ਜੋ ਕਿ ਬੇਹੱਦ ਪ੍ਰੇਸ਼ਾਨ ਹਨ। ਦਲੇਰ ਸਿੰਘ ਨੇ ਭਰੇ ਮਨ ਨਾਲ਼ ਦੱਸਿਆ ਕਿ ਉਹ ਆਪਣੇ ਬੁਢਾਪੇ ਦੇ ਸਹਾਰੇ ਆਪਣੇ ਪੁੱਤਰ ਦੀ ਭਾਲ 'ਚ ਦਰ-ਦਰ ਭਟਕ ਰਿਹਾ ਹੈ ਜੇਕਰ ਕੋਈ ਉਸ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਸਹਿਯੋਗ ਦੇਣ ਲਈ ਅੱਗੇ ਆਉਣ। ਉਸ ਨੇ ਦੱਸਿਆ ਕਿ ਇਸ ਸਬੰਧੀ ਮੋਰਿੰਡਾ ਪੁਲਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਹੋਈ ਹੈ।
ਇਹ ਵੀ ਪੜ੍ਹੋ : ਦਰਦਨਾਕ ਹਾਦਸੇ ਨੇ ਉਜਾੜਿਆ ਪਰਿਵਾਰ, ਚੜ੍ਹਦੀ ਸਵੇਰ ਬੱਸ ਦੀ ਲਪੇਟ 'ਚ ਆਉਣ ਨਾਲ ਪਿਓ-ਪੁੱਤ ਦੀ ਮੌਤ