ਕੈਨੇਡਾ ਭੇਜਣ ਦੇ ਨਾਂ ''ਤੇ ਮਾਰੀ 22 ਲੱਖ ਤੋਂ ਵਧੇਰੇ ਦੀ ਠੱਗੀ, ਜਦ ਖੁੱਲ੍ਹਿਆ ਭੇਤ ਤਾਂ ਉੱਡੇ ਪਰਿਵਾਰ ਦੇ ਹੋਸ਼

Thursday, Mar 14, 2024 - 07:01 PM (IST)

ਕੈਨੇਡਾ ਭੇਜਣ ਦੇ ਨਾਂ ''ਤੇ ਮਾਰੀ 22 ਲੱਖ ਤੋਂ ਵਧੇਰੇ ਦੀ ਠੱਗੀ, ਜਦ ਖੁੱਲ੍ਹਿਆ ਭੇਤ ਤਾਂ ਉੱਡੇ ਪਰਿਵਾਰ ਦੇ ਹੋਸ਼

ਜਲੰਧਰ (ਵਰੁਣ)–ਗੜ੍ਹਾ ਰੋਡ ’ਤੇ ਛੋਟੀ ਬਾਰਾਦਰੀ ਵਿਚ ਸਥਿਤ ਐਡੂ ਸਟਾਰ ਇਮੀਗ੍ਰੇਸ਼ਨ ਦੇ ਏਜੰਟ ਨੇ ਕੈਨੇਡਾ ਵਿਚ ਸਟੱਡੀ ਵੀਜ਼ਾ ਦੇ ਨਾਂ ’ਤੇ ਆਪਣੇ ਕਲਾਇੰਟ ਨਾਲ 22 ਲੱਖ 60 ਹਜ਼ਾਰ ਦੀ ਠੱਗੀ ਮਾਰ ਲਈ। ਪੁਲਸ ਸਾਹਮਣੇ ਪੈਸੇ ਵਾਪਸ ਕਰਨ ਦਾ ਭਰੋਸਾ ਦੇਣ ਦੇ ਬਾਵਜੂਦ ਮੁਲਜ਼ਮ ਏਜੰਟ ਨੇ ਕਲਾਇੰਟ ਨੂੰ ਪੈਸੇ ਨਹੀਂ ਵਾਪਸ ਕੀਤੇ, ਜਿਸ ਤੋਂ ਬਾਅਦ ਥਾਣਾ ਨੰਬਰ 7 ਵਿਚ ਏਜੰਟ ਸਵਰਾਜਪਾਲ ਸਿੰਘ ਸੰਧੂ ਦੇ ਖ਼ਿਲਾਫ਼ ਧੋਖਾਦੇਹੀ ਦਾ ਕੇਸ ਦਰਜ ਕੀਤਾ ਗਿਆ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਰਣਜੀਤ ਸਿੰਘ ਪੁੱਤਰ ਹਜ਼ਾਰਾ ਸਿੰਘ ਵਾਸੀ ਸ਼ੇਖੂਪੁਰਾ ਗੁਰਦਾਸਪੁਰ ਨੇ ਦੱਸਿਆ ਕਿ ਉਸ ਨੇ ਆਪਣੀ ਬੇਟੀ ਨੂੰ ਕੈਨੇਡਾ ਵਿਚ ਸਟੱਡੀ ਵੀਜ਼ਾ ’ਤੇ ਭੇਜਣ ਲਈ ਦਸੰਬਰ 2019 ਵਿਚ ਏਜੰਟ ਸਵਰਾਜਪਾਲ ਸਿੰਘ ਸੰਧੂ ਨਾਲ ਸੰਪਰਕ ਕੀਤਾ ਸੀ। ਏਜੰਟ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਉਨ੍ਹਾਂ ਤੋਂ 15 ਲੱਖ ਰੁਪਏ ਲੈ ਕੇ ਵੀਜ਼ਾ ਲਗਵਾ ਦੇਵੇਗਾ। ਸਾਰੇ ਦਸਤਾਵੇਜ਼ ਅਤੇ 15 ਲੱਖ ਰੁਪਏ ਲੈਣ ਤੋਂ ਕੁਝ ਸਮਾਂ ਬਾਅਦ ਲਾਕਡਾਊਨ ਲੱਗ ਗਿਆ। ਲਾਕਡਾਊਨ ਖੁੱਲ੍ਹਣ ਤੋਂ ਬਾਅਦ ਏਜੰਟ ਸਵਰਾਜਪਾਲ ਨੇ ਉਨ੍ਹਾਂ ਨੂੰ ਵੀਜ਼ਾ ਲਗਾਉਣ ਦਾ ਭਰੋਸਾ ਦਿੱਤਾ ਪਰ ਕੁਝ ਸਮੇਂ ਬਾਅਦ ਏਜੰਟ ਨੇ ਉਨ੍ਹਾਂ ਨੂੰ ਦੱਸਿਆ ਕਿ ਵੀਜ਼ਾ ਰਿਜੈਕਟ ਹੋ ਗਿਆ ਹੈ। ਏਜੰਟ ਨੇ ਉਨ੍ਹਾਂ ਨੂੰ ਹੋਰ ਕਾਲਜ ਵਿਚ ਐਡਮਿਸ਼ਨ ਦਿਵਾਉਣ ਦੀ ਗੱਲ ਕਹੀ। ਉਹ ਵੀ ਉਨ੍ਹਾਂ ਦੀਆਂ ਗੱਲਾਂ ਵਿਚ ਆ ਗਏ।

ਇਹ ਵੀ ਪੜ੍ਹੋ: ਇੰਸਟਾਗ੍ਰਾਮ ਦੀ ਫੇਕ ID ਬਣਾ ਕੁੜੀ ਨੂੰ ਭੇਜੀਆਂ ਅਸ਼ਲੀਲ ਤਸਵੀਰਾਂ ਤੇ ਮੈਸੇਜ, ਫਿਰ ਕੀਤਾ ਸ਼ਰਮਨਾਕ ਕਾਰਾ

ਫਾਈਲ ਫ਼ੀਸ, ਕਾਲਜ ਦੀ ਫ਼ੀਸ ਅਤੇ ਜੀ. ਆਈ. ਸੀ. ਸਮੇਤ ਹੋਰ ਚਾਰਜਿਜ਼ ਮਿਲਾ ਕੇ ਏਜੰਟ ਨੇ ਉਨ੍ਹਾਂ ਤੋਂ 7.60 ਲੱਖ ਰੁਪਏ ਹੋਰ ਲੈ ਲਏ। ਰਣਜੀਤ ਸਿੰਘ ਨੇ ਦੋਸ਼ ਲਾਇਆ ਕਿ ਏਜੰਟ ਨੇ ਉਨ੍ਹਾਂ ਦੀ ਫਾਈਲ ਹੀ ਨਹੀਂ ਲਾਈ ਅਤੇ ਉਨ੍ਹਾਂ ਨੂੰ ਟਾਲ-ਮਟੋਲ ਕਰਦਾ ਰਿਹਾ। ਇਸ ਸਬੰਧੀ ਸ਼ਿਕਾਇਤ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਤਾਂ ਏਜੰਟ ਨੇ ਪੈਸੇ ਵਾਪਸ ਕਰਨ ਦਾ ਭਰੋਸਾ ਦਿੱਤਾ ਪਰ ਉਸ ਨੇ ਪੈਸੇ ਵਾਪਸ ਨਹੀਂ ਕੀਤੇ ਅਤੇ ਨਾ ਹੀ ਰਣਜੀਤ ਸਿੰਘ ਦੀ ਬੇਟੀ ਨੂੰ ਵਿਦੇਸ਼ ਭੇਜਿਆ। ਅਜਿਹੇ ਵਿਚ ਪੁਲਸ ਨੇ ਪੇਸ਼ ਕੀਤੇ ਗਏ ਸਬੂਤਾਂ ਦੀ ਜਾਂਚ ਤੋਂ ਬਾਅਦ ਏਜੰਟ ਸਵਰਾਜਪਾਲ ਸਿੰਘ ਸੰਧੂ ਵਾਸੀ ਜਲੰਧਰ ਹਾਈਟਸ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ। ਫਿਲਹਾਲ ਮੁਲਜ਼ਮ ਮੋਬਾਇਲ ਅਤੇ ਦਫ਼ਤਰ ਬੰਦ ਕਰ ਕੇ ਫ਼ਰਾਰ ਹੈ।

ਇਹ ਵੀ ਪੜ੍ਹੋ:ਹਲਵਾਈ ਦੀ ਬਦਲੀ ਰਾਤੋ-ਰਾਤ ਕਿਸਮਤ, ਬਣਿਆ ਕਰੋੜਪਤੀ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News