1 ਲੱਖ ਤੋਂ ਵੱਧ ESI ਕਾਰਡਧਾਰਕ ਹੁਣ ਨਹੀਂ ਲੈ ਸਕਣਗੇ ਪ੍ਰਾਈਵੇਟ ਹਸਪਤਾਲਾਂ ’ਚ ਸਿਹਤ ਸਹੂਲਤਾਂ

05/23/2019 7:00:20 AM

ਅੰਮ੍ਰਿਤਸਰ, (ਦਲਜੀਤ)-1 ਲੱਖ ਤੋਂ ਵੱਧ ਈ. ਐੱਸ. ਆਈ. ਕਾਰਡਧਾਰਕ ਹੁਣ ਪ੍ਰਾਈਵੇਟ ਹਸਪਤਾਲਾਂ ’ਚ ਆਮ ਬੀਮਾਰੀਆਂ ਦੇ ਇਲਾਜ ਸਬੰਧੀ ਸਿਹਤ ਸਹੂਲਤਾਂ ਦਾ ਲਾਭ ਨਹੀਂ ਲੈ ਸਕਣਗੇ। ਪੰਜਾਬ ਸਰਕਾਰ ਵੱਲੋਂ ਸੈਕੰਡਰੀ ਕੈਟਾਗਰੀ ਦੇ 45 ਪ੍ਰਾਈਵੇਟ ਹਸਪਤਾਲਾਂ ਨਾਲ ਕਰਾਰ ਖਤਮ ਕਰਨ ਉਪਰੰਤ ਹੁਣ 4 ਸੁਪਰਸਪੈਸ਼ਲਿਟੀ ਪ੍ਰਾਈਵੇਟ ਹਸਪਤਾਲਾਂ ਨਾਲ 10 ਜੂਨ ਨੂੰ ਕਰਾਰ ਖਤਮ ਕਰਨ ਦਾ ਫੈਸਲਾ ਲਿਆ ਹੈ। ਸਰਕਾਰ ਦੇ ਇਸ ਫੈਸਲੇ ਨਾਲ ਈ. ਐੱਸ. ਆਈ. ਹਸਪਤਾਲਾਂ ’ਚ ਮੁੱਢਲੀਆਂ ਸਹੂਲਤਾਂ ਦੀ ਕਮੀ ਕਾਰਨ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।

ਜਾਣਕਾਰੀ ਅਨੁਸਾਰ ਗੈਰ-ਸਰਕਾਰੀ ਸੰਸਥਾਵਾਂ ’ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸਿਹਤ ਸਹੂਲਤਾਂ ਦਾ ਲਾਭ ਲੈਣ ਲਈ ਇੰਪਲਾਈ ਸਟੇਟ ਇੰਸ਼ੋਰੈਂਸ (ਈ. ਐੱਸ. ਆਈ.) ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਮਜੀਠਾ ਰੋਡ ’ਤੇ ਸਰਕਾਰੀ ਈ. ਐੱਸ. ਆਈ. ਹਸਪਤਾਲ ਖੋਲ੍ਹਿਆ ਗਿਆ ਹੈ। ਸਰਕਾਰ ਵੱਲੋਂ ਇਸ ਸਬੰਧੀ ਵਿਚ ਹਰ ਮਹੀਨੇ ਕਰਮਚਾਰੀਆਂ ਦੀ ਤਨਖਾਹ ’ਚੋਂ ਕਟੌਤੀ ਵੀ ਕੀਤੀ ਜਾਂਦੀ ਹੈ। ਹਸਪਤਾਲ ਵਿਚ 1 ਲੱਖ ਤੋਂ ਵੱਧ ਕਰਮਚਾਰੀ ਰਜਿਸਟਰਡ ਹਨ। ਸਰਕਾਰ ਵੱਲੋਂ ਉਕਤ ਹਸਪਤਾਲ ’ਚ ਰਜਿਸਟਰਡ ਕਰਮਚਾਰੀਆਂ ਦੀ ਸਹੂਲਤ ਲਈ ਸੈਕੰਡਰੀ ਕੈਟਾਗਰੀ ’ਚ ਸ਼ਾਮਿਲ ਜ਼ਿਲੇ ਦੇ 45 ਹਸਪਤਾਲਾਂ ਨਾਲ ਕਰਾਰ ਕੀਤਾ ਗਿਆ ਸੀ। ਇਨ੍ਹਾਂ ਹਸਪਤਾਲਾਂ ’ਚ ਕਰਮਚਾਰੀ ਈ. ਐੱਸ. ਆਈ. ਹਸਪਤਾਲ ਤੋਂ ਰੈਫਰ ਹੋ ਕੇ ਆਪਣਾ ਇਲਾਜ ਕਰਵਾਉਂਦੇ ਸਨ ਪਰ ਸਰਕਾਰ ਨੇ ਇਨ੍ਹਾਂ ਹਸਪਤਾਲਾਂ ਨਾਲ ਆਪਣਾ ਕਰਾਰ ਖਤਮ ਕਰ ਦਿੱਤਾ ਹੈ ਅਤੇ ਹੁਣ ਜ਼ਿਲੇ ਦੇ ਬਚੇ 4 ਸੁਪਰਸਪੈਸ਼ਲਿਟੀ ਹਸਪਤਾਲਾਂ ’ਚ ਸਿਰਫ ਐਮਰਜੈਂਸੀ ਕੇਸਾਂ ਨੂੰ ਹੀ ਭੇਜਣ ਦਾ ਫੈਸਲਾ ਲਿਆ ਹੈ, ਜਦੋਂ ਕਿ ਸੈਕੰਡਰੀ ਕੈਟਾਗਰੀ ਦੇ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਨੂੰ ਹੁਣ ਗੁਰੂ ਨਾਨਕ ਦੇਵ ਹਸਪਤਾਲ ’ਚ ਰੈਫਰ ਕੀਤਾ ਜਾਵੇਗਾ। ਸਰਕਾਰੀ ਈ. ਐੱਸ. ਆਈ. ਹਸਪਤਾਲ ਦੀ ਗੱਲ ਕਰੀਏ ਤਾਂ ਇਸ ਵਿਚ ਮੁੱਢਲੀਆਂ ਸਹੂਲਤਾਂ ਦੀ ਵੱਡੇ ਪੱਧਰ ’ਤੇ ਘਾਟ ਹੈ। ਆਰਥੋ, ਰੇਡੀਓਲਾਜਿਸਟ ਆਦਿ ਡਾਕਟਰਾਂ ਦੀ ਭਾਰੀ ਕਮੀ ਹੈ, ਇਸ ਤੋਂ ਇਲਾਵਾ ਹਸਪਤਾਲ ਵਿਚ 50 ਫ਼ੀਸਦੀ ਸਟਾਫ ਦੇ ਅਹੁਦੇ ਖਾਲੀ ਪਏ ਹਨ।

10 ਜੂਨ ਬਾਅਦ ਸਰਕਾਰ ਦੁਬਾਰਾ ਕਰ ਸਕਦੀ ਹੈ ਪ੍ਰਾਈਵੇਟ ਹਸਪਤਾਲਾਂ ਨਾਲ ਕਰਾਰ

ਮਹਿਕਮਾ ਨਿਯਮ ਦੱਸਦੇ ਹਨ ਕਿ 10 ਜੂਨ ਨੂੰ ਸਾਰੇ ਹਸਪਤਾਲਾਂ ਨਾਲ ਕਰਾਰ ਖਤਮ ਹੋਣ ਉਪਰੰਤ ਸਰਕਾਰ ਵੱਲੋਂ ਮਰੀਜ਼ਾਂ ਦੀਆਂ ਸਹੂਲਤਾਂ ਲਈ ਪ੍ਰਾਈਵੇਟ ਹਸਪਤਾਲਾਂ ਨਾਲ ਕਰਾਰ ਕਰ ਸਕਦੀ ਹੈ। ਪੰਜਾਬ ਵਿਚ ਤੈਨਾਤ ਚੋਣ ਜਾਬਤਾ ਹੋਣ ਕਾਰਨ 4 ਸੁਪਰਸਪੈਸ਼ਲਿਸਟ ਹਸਪਤਾਲਾਂ ਦੇ ਸੇਵਾਕਾਲ ਵਿਚ ਇਸ ਸਬੰਧ ਵਿਚ ਵਾਧਾ ਕੀਤਾ ਗਿਆ ਹੈ।


Arun chopra

Content Editor

Related News