ਈਦ ਦਾ ਚੰਦ ਨਜ਼ਰ ਨਹੀਂ ਆਇਆ, 16 ਨੂੰ ਮਨਾਈ ਜਾਵੇਗੀ ਈਦ
Friday, Jun 15, 2018 - 06:52 AM (IST)

ਜਲੰਧਰ (ਮਜ਼ਹਰ) - ਰੂਯਤੇ ਹਲਾਲ ਕਮੇਟੀ ਦਿੱਲੀ ਦੇ ਸ਼ਾਹੀ ਇਮਾਮ ਅਹਿਮਦ ਬੁਖਾਰੀ, ਮਸਜਿਦ ਫਤਿਹਪੁਰੀ ਦੇ ਸ਼ਾਹੀ ਇਮਾਮ ਮੁਫਤੀ ਮੁਕਰਰਮ ਅਹਿਮਦ, ਮੌਲਾਨਾ ਖਾਲਿਦ ਰਸ਼ੀਦ ਫਿਰੰਗੀ ਮਹਿਲੀ ਲਖਨਊ, ਇਮਾਰਤੇ ਸ਼ਰੀਆ ਫੁਲਵਾਰੀ ਸ਼ਰੀਫ ਪਟਨਾ, ਰੂਯਤੇ ਹਲਾਲ ਕਮੇਟੀ ਹਰਿਆਣਾ ਹਾਫਿਜ਼ ਹੁਸੈਨ ਅਹਿਮਦ ਅਤੇ ਸ਼ਾਹੀ ਇਮਾਮ ਪੰਜਾਬ ਨੇ ਐਲਾਨ ਕੀਤਾ ਹੈ ਕਿ ਦਿੱਲੀ ਤੋਂ ਇਲਾਵਾ ਬਿਹਾਰ, ਯੂ. ਪੀ., ਬੰਗਾਲ, ਆਸਾਮ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ ਅਤੇ ਉੱਤਰਾਖੰਡ ਤੋਂ ਮਿਲੀ ਜਾਣਕਾਰੀ ਮੁਤਾਬਕ ਉਕਤ ਸਾਰੇ ਸੂਬਿਆਂ ਵਿਚ ਚੰਦ ਨਹੀਂ ਦੇਖਿਆ ਗਿਆ। ਇਸ ਲਈ ਈਦ 16 ਜੂਨ ਨੂੰ ਮਨਾਈ ਜਾਵੇਗੀ।