ਸੈਰ ਕਰਨ ਜਾ ਰਹੇ 3 ਵਿਅਕਤੀਆਂ ''ਤੇ ਬਾਂਦਰ ਨੇ ਕੀਤਾ ਹਮਲਾ

Tuesday, Sep 29, 2020 - 04:27 PM (IST)

ਸੈਰ ਕਰਨ ਜਾ ਰਹੇ 3 ਵਿਅਕਤੀਆਂ ''ਤੇ ਬਾਂਦਰ ਨੇ ਕੀਤਾ ਹਮਲਾ

ਨਾਭਾ (ਜੈਨ) : ਇਥੇ ਭਾਈ ਵੀਰ ਸਿੰਘ ਕਾਲੋਨੀ ਨੇੜੇ ਅੱਜ ਇਕ ਬਾਂਦਰ ਨੇ ਸੈਰ ਕਰਨ ਜਾ ਰਹੇ ਤਿੰਨ ਵਿਅਕਤੀਆਂ ਨੂੰ ਵੱਢ ਲਿਆ, ਜਿਸ ਨਾਲ ਹਫੜਾ-ਦਫੜੀ ਪੈਦਾ ਹੋ ਗਈ। ਦੱਸਿਆ ਜਾਂਦਾ ਹੈ ਕਿ ਕਾਲੋਨੀ ਦੇ ਨੇੜੇ ਨਹਿਰ ਅਤੇ ਜੰਗਲਾਤ ਮਹਿਕਮੇ ਦੀਆਂ ਬੀੜਾਂ 'ਚ ਸੈਂਕੜੇ ਬਾਂਦਰ ਰਹਿੰਦੇ ਹਨ, ਜੋ ਸਵੇਰ ਸਮੇਂ ਭੁੱਖ ਕਾਰਨ ਸੜਕਾਂ ’ਤੇ ਆ ਜਾਂਦੇ ਹਨ। ਕੁੱਤਿਆਂ ਨਾਲ ਝੜੱਪ ਤੋਂ ਬਾਅਦ ਬਾਂਦਰ ਰਾਹਗੀਰਾਂ ਨੂੰ ਅਕਸਰ ਵੱਢ ਲੈਂਦੇ ਹਨ।

ਬਾਂਦਰ ਵੱਲੋਂ ਵੱਢੇ ਗਏ ਵਿਅਕਤੀਆਂ ਦੀ ਸ਼ਨਾਖਤ ਸ਼ਾਮ ਲਾਲ, ਰੌਸ਼ਨ ਲਾਲ ਤੇ ਹਰਮੇਸ਼ ਕੁਮਾਰ ਵੱਜੋਂ ਹੋਈ ਹੈ। ਸਿਵਲ ਹਸਪਤਾਲ ਦੇ ਸੀਨੀਅਰ ਫਾਰਮੇਸੀ ਅਫ਼ਸਰ ਮੇਹਰ ਸਿੰਘ ਅਨੁਸਾਰ ਅੱਜ-ਕਲ੍ਹ ਬਾਂਦਰ ਤੇ ਕੁੱਤਿਆਂ ਵੱਲੋਂ ਵੱਢੇ ਗਏ ਕੇਸ ਹਸਪਤਾਲ 'ਚ ਆ ਰਹੇ ਹਨ, ਜਿਨ੍ਹਾਂ ਦੇ ਟੀਕੇ ਲਾਏ ਜਾਂਦੇ ਹਨ।


author

Babita

Content Editor

Related News