ਮੋਨਿਕ ਜਿੰਦਲ ਦੀ ਹੱਤਿਆ ਦੇ ਕੇਸ 'ਤੇ ਬੋਲੇ ਧਰਮਸੋਤ, 24 ਘੰਟੇ ਅੰਦਰ ਦੋਸ਼ੀ ਕੀਤੇ ਜਾਣ ਗ੍ਰਿਫਤਾਰ

Thursday, Oct 26, 2017 - 12:18 PM (IST)

ਮੋਨਿਕ ਜਿੰਦਲ ਦੀ ਹੱਤਿਆ ਦੇ ਕੇਸ 'ਤੇ ਬੋਲੇ ਧਰਮਸੋਤ, 24 ਘੰਟੇ ਅੰਦਰ ਦੋਸ਼ੀ ਕੀਤੇ ਜਾਣ ਗ੍ਰਿਫਤਾਰ

ਨਾਭਾ (ਰਾਹੁਲ ਖੁਰਾਨਾ) — ਨਾਭਾ ਵਿਖੇ ਖਾਦ ਸਟੋਰ ਦੇ ਮਾਲਿਕ ਮੋਨਿਕ ਜਿੰਦਲ ਦਾ ਬੀਤੀ ਰਾਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਸਦਮੇ ਨੂੰ ਉਨ੍ਹਾਂ ਦੀ ਮਾਤਾ ਪਦਮਾ ਰਾਣੀ ਬਰਦਾਸ਼ਤ ਨਹੀਂ ਕਰ ਸਕੀ ਤੇ ਉਨ੍ਹਾਂ ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ। ਇਸ ਖਬਰ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ 10 ਸਾਲ ਪਹਿਲਾਂ ਅਜਿਹੀ ਗੁੰਡਾਗਰਦੀ ਹੋਈ ਸੀ ਪਰ ਕਾਂਗਰਸ ਦੇ ਰਾਜ 'ਚ ਇਹ ਬਰਾਦਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਪੁਲਸ ਨੂੰ ਇਸ ਕਤਲ ਨੂੰ 24 ਘੰਟਿਆਂ ਅੰਦਰ ਸੁਲਝਾਉਣ ਦੀ ਗੱਲ ਕਹੀ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਸੁੱਟਣ ਦੇ ਹੁਕਮ ਦਿੱਤੇ। 
ਉਨ੍ਹਾਂ ਪੰਜਾਬ ਦੇ ਡੀ. ਜੀ. ਪੀ. ਨੂੰ ਸਪਸ਼ੱਟ ਕਿਹਾ ਕਿ ਜੋ ਵੀ ਕਤਲ ਲੁਧਿਆਣਾ, ਨਾਭਾ ਜਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਹੋ ਰਹੇ ਹਨ ਉਹ ਮੂੰਹ ਕੱਪੜੇ ਨਾਲ ਬੰਨ ਕੇ ਕੀਤੇ ਜਾ ਰਹੇ ਹਨ, ਇਸ ਲਈ ਪੰਜਾਬ ਦੇ ਮਾਹੌਲ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਮੂੰਹ ਬੰਨ ਕੇ ਘੁੰਮਣ ਵਾਲੇ ਲੋਕਾਂ 'ਤੇ ਸਖਤ ਕਾਰਵਾਈ ਕਰਨ ਲਈ ਕਿਹਾ ਹੈ।


Related News