...ਤੇ ਹੁਣ ਸਰਕਾਰੀ ਸਕੂਲਾਂ ''ਚ ਵੀ ਹੋਣ ਲੱਗੀ ਵਿਦਿਆਰਥੀਆਂ ਦੀ ਲੁੱਟ, ਜਾਣੋ ਕਿੱਥੋਂ ਦਾ ਹੈ ਮਾਮਲਾ
Saturday, Aug 05, 2023 - 12:42 AM (IST)
ਤਰਨਤਾਰਨ (ਵਿਜੇ ਕੁਮਾਰ) : ਹੁਣ ਸਰਕਾਰੀ ਸਕੂਲਾਂ 'ਚ ਵੀ ਵਿਦਿਆਰਥੀਆਂ ਦੀ ਵੱਡੇ ਪੱਧਰ 'ਤੇ ਲੁੱਟ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਮਿਸਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭਿੱਖੀਵਿੰਡ ਤੋਂ ਸਾਹਮਣੇ ਆਈ ਹੈ, ਜਿੱਥੇ ਸਕੂਲ ਵਿੱਚ ਕੁਝ ਲੜਕੀਆਂ ਵੱਲੋਂ ਵਿਦਿਆਰਥੀਆਂ ਦੇ ਆਮਦਨ, ਰੂਰਲ ਏਰੀਆ, ਬਾਰਡਰ ਏਰੀਆ ਅਤੇ ਜਾਤੀ ਸਰਟੀਫਿਕੇਟ ਬਣਾਉਣ ਲਈ ਪ੍ਰਤੀ ਵਿਦਿਆਰਥੀਆਂ ਕੋਲੋਂ 250 ਰੁਪਏ ਲੈਣ ਦੀ ਖ਼ਬਰ ਪ੍ਰਾਪਤ ਹੋਈ ਹੈ।
ਇਹ ਵੀ ਪੜ੍ਹੋ : ਬੇਅਦਬੀ ਦੀਆਂ ਘਟਨਾਵਾਂ 'ਤੇ ਨਹੀਂ ਲੱਗ ਰਹੀ ਲਗਾਮ, CCTV 'ਚ ਕੈਦ ਨਸ਼ੇੜੀ ਦੀਆਂ ਹਰਕਤਾਂ ਦੇਖ ਉੱਡ ਜਾਣਗੇ ਹੋਸ਼
ਇਸ ਸਬੰਧੀ ਜਦੋਂ ਪੱਤਰਕਾਰਾਂ ਦੀ ਟੀਮ ਮੌਕੇ 'ਤੇ ਸਕੂਲ 'ਚ ਪਹੁੰਚੀ ਤਾਂ ਤਕਰੀਬਨ 18 ਵਿਦਿਆਰਥੀਆਂ ਪਾਸੋਂ ਸਰਟੀਫਿਕੇਟ ਬਣਾਉਣ ਲਈ ਆਈ ਟੀਮ ਵੱਲੋਂ ਪੈਸੇ ਲੈ ਲਏ ਗਏ ਸਨ। ਸਕੂਲ ਵਿੱਚ ਸਰਟੀਫਿਕੇਟ ਬਣਾਉਣ ਆਈ ਟੀਮ ਪਾਸੋਂ ਜਦੋਂ ਬਣਾ ਰਹੇ ਸਰਟੀਫਿਕੇਟਾਂ ਦੀ ਇਜਾਜ਼ਤ ਸਬੰਧੀ ਪੁੱਛਿਆ ਤਾਂ ਉਨ੍ਹਾਂ ਕੋਈ ਠੋਸ ਜਵਾਬ ਨਹੀਂ ਦਿੱਤਾ ਅਤੇ ਕਿਹਾ ਕਿ ਸਿਰਫ ਇਕ ਸਰਟੀਫਿਕੇਟ ਦੇ ਜੋ ਉਹ 250 ਰੁਪਏ ਲੈਂਦੇ ਹਨ, ਉਸ ਦੇ 50 ਰੁਪਏ ਮਿਲਦੇ ਹਨ, ਬਾਕੀ ਸਾਰਾ ਕੰਮ ਕੋਈ ਹੋਰ ਪ੍ਰਾਈਵੇਟ ਵਿਅਕਤੀ ਕਰਦਾ ਹੈ।
ਇਹ ਵੀ ਪੜ੍ਹੋ : ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨਾ ਨੌਜਵਾਨ ਨੂੰ ਪਿਆ ਭਾਰੀ, ਗੋਲ਼ੀ ਮਾਰ ਕੇ ਕਤਲ
ਇਸ ਸਬੰਧੀ ਜਦੋਂ ਸਕੂਲ ਪ੍ਰਿੰਸੀਪਲ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਬਾਰੇ ਕੁਝ ਪਤਾ ਨਹੀਂ ਹੈ, ਜਦ ਕਿ ਸਕੂਲ ਅੰਦਰ ਬਿਨਾਂ ਪਰਮਿਸ਼ਨ ਤੋਂ ਆਉਣਾ ਸਖ਼ਤ ਮਨ੍ਹਾ ਹੈ। ਪ੍ਰਿੰਸੀਪਲ ਦੀ ਇਸ ਲਾਪ੍ਰਵਾਹੀ ਕਾਰਨ ਵਿਦਿਆਰਥੀਆਂ ਦੀ ਵੱਡੇ ਪੱਧਰ 'ਤੇ ਲੁੱਟ ਹੋ ਰਹੀ ਹੈ, ਜਿਸ ਦਾ ਪ੍ਰਿੰਸੀਪਲ ਨੇ ਕੋਈ ਠੋਸ ਜਵਾਬ ਨਹੀਂ ਦਿੱਤਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8