ਫੈਕਟਰੀ ''ਚ ਕੰਮ ਕਰਦੇ ਮਜ਼ਦੂਰਾਂ ਨਾਲ ਵਾਪਰਿਆ ਦਰਦਨਾਕ ਹਾਦਸਾ ; ਉੱਤੇ ਡਿੱਗ ਗਿਆ ਉਬਲਦਾ ਹੋਇਆ ਲੋਹਾ
Monday, Feb 24, 2025 - 03:27 AM (IST)

ਮੰਡੀ ਗੋਬਿੰਦਗੜ੍ਹ (ਮੱਗੋ) : ਸਥਾਨਕ ਅਮਲੋਹ ਰੋਡ 'ਤੇ ਸਥਿਤ ਸ਼੍ਰੀ ਗਣੇਸ਼ ਅਲੌਏ ਵਿਖੇ ਬੀਤੀ ਰਾਤ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਦੋ ਮਜ਼ਦੂਰਾਂ ਦੇ ਝੁਲਸ ਜਾਣ ਦੀ ਖ਼ਬਰ ਹੈ, ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਵੱਲੋਂ ਦੋਵਾਂ ਮਜ਼ਦੂਰਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਜ਼ਖ਼ਮੀ ਹੋਏ ਮਜ਼ਦੂਰਾਂ ਦੀ ਪਛਾਣ ਗੋਵਿੰਦ ਪੁੱਤਰ ਦਿਨੇਸ਼ ਅਤੇ ਕ੍ਰਿਸ਼ਨਾ ਸ਼ਾਹ ਪੁੱਤਰ ਰਾਮ ਚੰਦਰ ਸ਼ਾਹ ਵਜੋਂ ਹੋਈ ਹੈ।
ਜਾਣਕਾਰੀ ਦਿੰਦੇ ਹੋਏ ਜ਼ਖ਼ਮੀ ਮਜ਼ਦੂਰਾਂ ਨੇ ਦੱਸਿਆ ਕਿ ਬੀਤੀ ਰਾਤ ਉਹ ਜਲਾਲਪੁਰ ਸਥਿਤ ਸ਼੍ਰੀ ਗਣੇਸ਼ ਅਲੌਏਜ਼ ਦੀ ਭੱਠੀ 'ਤੇ ਕੰਮ ਕਰ ਰਹੇ ਸੀ। ਇਸ ਦੌਰਾਨ ਭੱਠੀ ਵਿੱਚੋਂ ਅਚਾਨਕ ਪਿਘਲਿਆ ਹੋਇਆ ਗਰਮ ਲੋਹਾ ਉਨ੍ਹਾਂ 'ਤੇ ਡਿੱਗ ਪਿਆ, ਜਿਸ ਕਾਰਨ ਉਹ ਬੁਰੀ ਤਰ੍ਹਾਂ ਸੜ ਗਏ।
ਇਹ ਵੀ ਪੜ੍ਹੋ- 'ਡੌਂਕੀ' ਨੇ ਨਿਗਲ਼ ਲਿਆ ਇਕ ਹੋਰ ਮਾਂ ਦਾ ਸੋਹਣਾ ਪੁੱਤ, ਅਮਰੀਕਾ ਜਾਂਦੇ ਨੂੰ ਰਸਤੇ 'ਚੋਂ ਹੀ ਲੈ ਗਿਆ 'ਕਾਲ਼'
ਇਸ ਸਬੰਧੀ ਜਦੋਂ ਮੰਡੀ ਗੋਬਿੰਦਗੜ੍ਹ ਥਾਣੇ ਦੇ ਐੱਸ.ਐੱਚ.ਓ. ਇੰਸਪੈਕਟਰ ਅਰਸ਼ਦੀਪ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਹਸਪਤਾਲ ਤੋਂ ਸੂਚਨਾ ਮਿਲੀ ਹੈ ਕਿ ਸ਼੍ਰੀ ਗਣੇਸ਼ ਅਲੌਏ ਦੀ ਭੱਠੀ 'ਤੇ ਕੰਮ ਕਰਦੇ ਸਮੇਂ ਭੱਠੀ ਵਿੱਚ ਅਚਾਨਕ ਲੋਹਾ ਡਿੱਗਣ ਕਾਰਨ ਇਹ ਹਾਦਸਾ ਵਾਪਰਿਆ, ਜਿਸ ਕਾਰਨ ਦੋ ਮਜ਼ਦੂਰ ਜ਼ਖਮੀ ਹੋ ਗਏ।
ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਖਮੀ ਮਜ਼ਦੂਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਢੁਕਵੀਂ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਭਿਆਨਕ ਹਾਦਸਾ ; ਮਹਾਕੁੰਭ ਤੋਂ ਵਾਪਸ ਆਉਂਦੇ ਸਮੇਂ ਤਬਾਹ ਹੋ ਗਿਆ ਪੂਰਾ ਪਰਿਵਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e