ਸੀ. ਐੱਲ. ਟੀ. ਏ. ''ਚ ਟ੍ਰੇਨਿੰਗ ਲੈਣ ਆਈਆਂ 3 ਨਾਬਾਲਗ ਕੁੜੀਆਂ ਨਾਲ ਛੇੜਛਾੜ
Monday, Aug 19, 2019 - 12:44 PM (IST)

ਚੰਡੀਗੜ੍ਹ (ਸੁਸ਼ੀਲ) : ਸੈਕਟਰ-10 ਸਥਿਤ ਸੀ. ਐੱਲ. ਟੀ. ਏ. 'ਚ ਟੈਨਿਸ ਦੀ ਕੋਚਿੰਗ ਲੈਣ ਵਾਲੀਆਂ 3 ਨਾਬਾਲਗ ਕੁੜੀਆਂ ਨਾਲ 5 ਨਾਬਾਲਗ ਸੀ. ਐੱਲ. ਟੀ. ਏ.-ਚਾਰਟ ਟ੍ਰੇਨੀਆਂ ਨੇ ਛੇੜਛਾੜ ਕੀਤੀ। ਇਕ ਨਾਬਾਲਗਾ ਦੇ ਪਿਤਾ ਨੇ ਛੇੜਛਾੜ ਕਰਨ ਵਾਲੇ ਨਾਬਾਲਗ ਦੀ ਮਾਰਕੁੱਟ ਵੀ ਕੀਤੀ। ਨਾਬਾਲਗਾ ਦੇ ਪਿਤਾ ਨੇ ਪੰਜ ਨਾਬਾਲਗ ਚਾਰਟ ਟ੍ਰੇਨੀਜ਼ ਖਿਲਾਫ ਛੇੜਛਾੜ ਦੀ ਸ਼ਿਕਾਇਤ ਦਿੱਤੀ ਹੈ। ਉੱਥੇ ਹੀ ਦੂਜੀ ਅਤੇ ਇਕ ਟ੍ਰੇਨੀ ਨੇ ਨਾਬਾਲਗਾ ਦੇ ਪਿਤਾ ਖਿਲਾਫ ਕੁੱਟਮਾਰ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ੈਹੈ। ਸੈਕਟਰ-3 ਥਾਣਾ ਪੁਲਸ ਨੇ ਜਾਂਚ ਤੋਂ ਬਾਅਦ ਨਾਬਾਲਗਾ ਦੇ ਪਿਤਾ ਦੀ ਸ਼ਿਕਾਇਤ 'ਤੇ ਪੰਜ ਸੀ. ਐੱਲ. ਟੀ. ਏ. ਚਾਰਟ ਟ੍ਰੇਨੀ 'ਤੇ ਛੇੜਛਾੜ ਦਾ ਮਾਮਲਾ ਦਰਜ ਕੀਤਾ ਹੈ। ਉੱਥੇ ਹੀ ਨੌਜਵਾਨ ਦੀ ਸ਼ਿਕਾਇਤ 'ਤੇ ਨਾਬਾਲਗਾ ਦੇ ਪਿਤਾ ਖਿਲਾਫ ਕੁੱਟਮਾਰ ਦਾ ਮਾਮਲਾ ਦਰਜ ਕੀਤਾ ਹੈ।
2 ਮਹੀਨਿਆਂ ਤੋਂ ਕਰ ਰਹੇ ਸਨ ਛੇੜਛਾੜ
ਨਾਬਾਲਗਾ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਬੇਟੀ ਨੇ ਮਾਰਚ 'ਚ ਸੈਕਟਰ-10 ਸਥਿਤ ਸੀ. ਐੱਲ. ਟੀ. ਏ. 'ਚ ਕੋਚਿੰਗ ਲਈ ਦਾਖਲਾ ਲਿਆ ਸੀ। ਐਡਮਿਸ਼ਨ ਤੋਂ ਬਾਅਦ ਉਸ ਦੀ ਬੇਟੀ ਸਮੇਤ 3 ਲੜਕੀਆਂ ਨੂੰ 5 ਨਾਬਾਲਗਾ ਸੀ. ਐੱਲ. ਟੀ. ਏ.-ਚਾਰਟ ਟ੍ਰੇਨੀ ਤੰਗ ਕਰਨ ਲੱਗੇ ਸਨ। ਪੰਜ ਟ੍ਰੇਨੀਜ਼ ਨੇ ਜੁਲਾਈ ਮਹੀਨੇ 'ਚ ਬੇਟੀ ਸਮੇਤ ਤਿੰਨਾਂ ਟ੍ਰੇਨੀਜ਼ ਖਿਡਾਰੀਆਂ ਨਾਲ ਛੇੜਛਾੜ ਕੀਤੀ। ਦੋਸ਼ ਹੈ ਕਿ ਦੋ ਮਹੀਨੇ ਤੋਂ ਪੰਜੇ ਟ੍ਰੇਨੀ ਨਾਬਾਲਗਾਂ ਦਾ ਪਿੱਛਾ ਕਰਕੇ ਉਨ੍ਹਾਂ ਨਾਲ ਛੇੜਛਾੜ ਕਰਦੇ ਸਨ। ਉਨ੍ਹਾਂ ਨੇ ਸੀ. ਐੱਲ. ਟੀ. ਏ. ਦੇ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਦਿੱਤੀ ਪਰ ਉਨ੍ਹਾਂ ਨੇ ਕਾਰਵਾਈ ਦੀ ਬਜਾਏ ਮਾਮਲੇ ਨੂੰ ਦਬਾ ਦਿੱਤਾ।
ਸੀ. ਐੱਲ. ਟੀ. ਏ. ਪਹੁੰਚ ਕੇ ਪੁਲਸ ਨੇ ਕੀਤੀ ਜਾਂਚ
ਜੁਲਾਈ ਮਹੀਨੇ 'ਚ ਤਾਂ ਪੰਜੇ ਟ੍ਰੇਨੀਜ਼ ਨੇ ਹੱਦ ਪਾਰ ਕਰਕੇ ਬੇਟੀ ਸਮੇਤ ਤਿੰਨਾਂ ਨਾਬਾਲਗਾਂ ਨਾਲ ਸਰੀਰਕ ਛੇੜਛਾੜ ਕੀਤੀ। ਆਏ ਦਿਨ ਛੇੜਛਾੜ ਤੋਂ ਪਰੇਸ਼ਾਨ ਹੋ ਕੇ ਨਾਬਾਲਗਾ ਦੇ ਪਿਤਾ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-3 ਥਾਣਾ ਪੁਲਸ ਨੇ ਮਾਮਲੇ 'ਚ ਡੀ. ਡੀ. ਆਸ. ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਇਸ ਦੌਰਾਨ ਇਕ ਨਾਬਾਲਗ ਟ੍ਰੇਨੀ ਨੇ ਨਾਬਾਲਗਾ ਦੇ ਪਿਤਾ 'ਤੇ ਕੁੱਟਮਾਰ ਕਰਨ ਦੇ ਦੋਸ਼ ਲਾਉਂਦਿਆਂ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਨੇ ਕੁੱਟਮਾਰ ਦੇ ਮਾਮਲੇ 'ਚ ਡੀ. ਡੀ. ਆਰ. ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ। ਪੁਲਸ ਸੀ. ਐੱਲ. ਟੀ. ਏ. 'ਚ ਪੁੱਜੀ ਅਤੇ ਛੇੜਛਾੜ ਅਤੇ ਕੁੱਟਮਾਰ ਦੇ ਮਾਮਲੇ ਦੀ ਜਾਂਚ ਕੀਤੀ। ਸੈਕਟਰ-3 ਥਾਣਾ ਪੁਲਸ ਨੇ ਸ਼ਨੀਵਾਰ ਨੂੰ ਮਾਮਲੇ ਦੀ ਜਾਂਚ ਕਰਕੇ ਕ੍ਰਾਸ ਐੱਫ. ਆਈ. ਆਰ. ਦਰਜ ਕੀਤੀ।